ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਵਿੱਚ ਸ਼ਨੀਵਾਰ ਨੂੰ ਪੰਚਾਇਤ ਮੈਂਬਰ ਸਿੰਦਰ ਕੌਰ ਨੇ ਆਪਣੀ ਨੂੰਹ ਹਰਜੋਤ ਕੌਰ ਦੇ ਹੱਥਾਂ ਵਿੱਚੋਂ ਸ਼੍ਰੀ ਗੁਟਕਾ ਸਾਹਿਬ ਖੋਹ ਕੇ ਸਾੜ ਦਿੱਤਾ। ਇਹ ਘਟਨਾ ਜਗਰਾਓ ਦੇ ਚੱਕਬਾਈਕੇ ਪਿੰਡ ਦੀ ਹੈ । ਇਸ ਘਟਨਾ ਦਾ ਕਾਰਨ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ। ਸੱਸ ਦਾ ਆਰੋਪ ਹੈ ਕਿ ਉਹ ਜਦੋਂ ਵੀ ਆਪਣੀ ਨੂੰਹ ਨੂੰ ਕੋਈ ਕੰਮ ਕਹਿੰਦੀ ਹੈ ਤਾਂ ਉਹ ਪਾਠ ਕਰਨ ਬੈਠ ਜਾਂਦੀ ਹੈ। ਅਤੇ ਸ਼ਨੀਵਾਰ ਨੂੰ ਵੀ ਇਹੀ ਹੋਇਆ। ਇਸੀ ਲਈ ਸੱਸ ਨੇ ਗੁੱਸੇ ਦੇ ਵਿੱਚ ਆ ਕੇ ਇਹ ਕਦਮ ਚੁੱਕਿਆ।
ਥਾਣਾ ਹਠੂਰ ਦੇ ਇਨਚਾਰਜ ਕੁਲਜਿੰਦਰ ਸਿੰਘ ਦੇ ਅਨੁਸਾਰ ਇਹਨਾਂ ਦੋਨਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਆਰੋਪੀ ਸੱਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਥਾਣਾ ਹਠੂਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੇ ਬਾਅਦ ਪਿੰਡ ਦੇ ਵਿੱਚ ਤਨਾਅ ਦਾ ਮਾਹੌਲ ਬਣਿਆ ਹੋਇਆ। ਉਥੋਂ ਦੇ ਲੋਕ ਇਸ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਦੱਸ ਰਹੇ ਹਨ। ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਸਥਾਨ ਹੀ ਇਹ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ ਹੈ।