ਜਲੰਧਰ -(ਮਨਦੀਪ ਕੌਰ)- ਗੁਰਾਇਆ ਦੇ ਨੈਸ਼ਨਲ ਹਾਈਵੇ ਉੱਤੇ ਇੱਕ ਮੋਟਰਸਾਈਕਲ ਅਤੇ ਇੱਕ ਕੈਂਟਰ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਬਾਈਕ ਸਵਾਰਾ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਉੱਤੇ ਪਹੁੰਚ ਗਈ । ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ । ਘਟਨਾ ਦੀ ਸੂਚਨਾ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐਸ ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਦੇ ਕਿਨਾਰੇ ਖੜੇ ਟੈਂਕਰ ਦੇ ਵਿੱਚ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਹੈ।
ਇਸ ਹਾਦਸੇ ਦੇ ਵਿੱਚ ਬਾਕਸ ਵਾਰਾ ਨੂੰ ਬਹੁਤ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਬਾਅਦ ਐਸ ਐਸ ਐਫ ਟੀਮ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਦੇ ਨਾਲ ਜਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਜਾਣੇ ਰਿਸ਼ਤੇ ਦੇ ਵਿੱਚ ਸੱਸ ਅਤੇ ਜਵਾਈ ਹਨ। ਮ੍ਰਿਤਕ ਦੀ ਪਹਿਚਾਨ ਸਰਬਜੀਤ ਸਿੰਘ ਅਤੇ ਸੱਸ ਸੰਤੋਸ਼ ਕੁਮਾਰੀ ਦੇ ਰੂਪ ਵਿੱਚ ਹੋਈ ਹੈ।
ਜਾਣਕਾਰੀ ਦੇ ਮੁਤਾਬਕ ਇਹ ਦੋਨੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਲੁਧਿਆਣਾ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ। ਐਸ ਐਸ ਐਫ ਟੀਮ ਦੇ ਏਐਸਆਈ ਨੇ ਦੱਸਿਆ ਕਿ ਮ੍ਰਿਤਕਾ ਦੇ ਫੋਨ ਉੱਤੇ ਲਗਾਤਾਰ ਫੋਨ ਆ ਰਹੇ ਹਨ ਅਤੇ ਇਹ ਸਾਰੇ ਮਾਮਲੇ ਦੀ ਜਾਣਕਾਰੀ ਮ੍ਰਿਤਕਾ ਦੇ ਭਤੀਜੇ ਵਿੱਕੀ ਨੂੰ ਦੇ ਦਿੱਤੀ ਗਈ ਹੈ। ਗੁਰਾਇਆ ਥਾਣੇ ਦੇ ਡਿਊਟੀ ਅਫਸਰ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਮ੍ਰਿਤਿਕਾ ਨੂੰ ਗੁਰਾਇਆ ਦੇ ਸਿਵਿਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ।