ਜਲੰਧਰ -(ਮਨਦੀਪ ਕੌਰ )- ਦੇਰ ਰਾਤ ਜਲੰਧਰ ਦੇ ਬੱਸ ਸਟੈਂਡ ਕੋਲ ਮੋਬਾਈਲ ਚੋਰਾ ਨੂੰ ਫੜ ਕੇ ਭਾਰੀ ਹੰਗਾਮਾ ਹੋ ਗਿਆ। ਜ਼ਿਕਰ ਯੋਗ ਹੈ ਕੇ ਰਾਤ 3 ਨੌਜਵਾਨਾਂ ਵੱਲੋ zomato ਡਿਲਵਰੀ ਬੋਏ ਕੋਲੋਂ ਮੋਬਾਈਲ ਖੋਂ ਕੇ ਭੱਜੇ ਸਨ ਜਿਨ੍ਹਾਂ ਨੂੰ ਆਟੋ ਚਾਲਕਾ ਵੱਲੋ ਰਸਤੇ ਵਿਚ ਫੜ ਲਿਆ ਗਿਆ। ਜਿਸ ਤੋਂ ਬਾਅਦ ਉਹਨਾਂ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਗਈ।
ਇਹ ਤਿੰਨ ਲੋਕ ਸਨ। ਜਿਨਾਂ ਵੱਲੋਂ ਇਸ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੋਕਾਂ ਨੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ ਆਪਣੇ ਸਾਥੀਆਂ ਨੂੰ ਸਿਗਨਲ ਦੇਣ ਲਈ ਸਮਾਨ ਵੀ ਬਰਾਮਦ ਹੋਇਆ । ਇਹ ਤਿੰਨੇ ਨੌਜਵਾਨ ਨਸ਼ੇ ਦੀਆਂ ਗੋਲੀਆਂ ਖਾਣ ਦੇ ਆਦਿ ਸਨ। ਇਹਨਾਂ ਆਰੋਪੀਆਂ ਦੀ ਪਹਿਚਾਨ ਸ਼ਾਹਕੋਟ ਵਾਸੀ ਦੇ ਰੂਪ ਵਿੱਚ ਹੋਈ ਹੈ। ਲੋਕਾਂ ਵੱਲੋਂ ਜਮ ਕੇ ਇਹਨਾਂ ਦੀ ਛਿੱਤਰ ਪਰੇਡ ਕੀਤੀ ਗਈ । ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।