ਜਲੰਧਰ -(ਮਨਦੀਪ ਕੌਰ )- ਭੱਖਦੀ ਗਰਮੀ ਦੇ ਵਿੱਚ ਮੋਬਾਈਲ ਫ਼ੋਨ ਦੀਆ ਦੁਕਾਨਾਂ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਸਾਮ੍ਹਣੇ ਆਈ ਹੈ । ਮਾਡਲ ਟਾਊਨ ਮਾਰਕੀਟ ਦੀ ਮੋਬਾਇਲ ਐਸੋਸੀਏਸ਼ਨ ਨੇ 26 ਜੂਨ ਤੋਂ ਲੈ ਕੇ 29 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹਨਾਂ ਦਿਨਾਂ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਇੱਕ ਵੀ ਮੋਬਾਈਲ ਦੀ ਦੁਕਾਨ ਨਹੀਂ ਖੁੱਲੇਗੀ। ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕਾਰੋਬਾਰ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਿਕ ਮੋਬਾਇਲ ਐਸੋਸੀਏਸ਼ਨ ਨੇ ਇਹ ਫੈਸਲਾ ਉਥੋਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਲਗਾਤਾਰ ਗਰਮੀ ਦੇ ਦਿਨਾਂ ਦੇ ਵਿੱਚ ਕੰਮ ਕਰਨ ਦੇ ਬਾਅਦ ਕੁਝ ਦਿਨ ਆਰਾਮ ਕਰਨ ਨੂੰ ਜਰੂਰੀ ਸਮਝਿਆ ਗਿਆ ਹੈ । ਇਸ ਸਬੰਧ ਵਿੱਚ ਸਾਰਿਆਂ ਨੇ ਆਪਸੀ ਸਹਿਮਤੀ ਜਤਾਉਂਦੇ ਹੋਏ ਇਹ ਫੈਸਲਾ ਲਿਆ ਹੈ।
ਇਸ ਫੈਸਲੇ ਦੀ ਜਾਣਕਾਰੀ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜੀਵ ਕੁਮਾਰ ਦੁਗਲ ਨੇ ਇੱਕ ਪੋਸਟ ਦੇ ਰਾਹੀਂ ਸਾਂਝੀ ਕੀਤੀ ਹੈ । ਉਨਾਂ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਨਾ ਤਾਂ ਕੋਈ ਦੁਕਾਨ ਖੁੱਲੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਕੀਤਾ ਜਾਵੇਗਾ। ਉਹਨਾਂ ਕਿਹਾ ਇਹ ਫੈਸਲਾ ਵਪਾਰੀਆਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਅਤੇ ਆਪਣੇ ਪਰਿਵਾਰ ਦੇ ਨਾਲ ਜਿਆਦਾ ਸਮਾਂ ਬਿਤਾਉਣ ਦਾ ਅਫਸਰ ਦੇਣ ਦੇ ਕਾਰਨ ਲਿਆ ਗਿਆ ਹੈ।