ਜਲੰਧਰ -(ਮਨਦੀਪ ਕੌਰ )- ਅੱਜ ਦੇਰ ਰਾਤ ਜਲੰਧਰ ਦੇ ਕੰਗਣੀਵਾਲ ਵਿਚ ਪਾਕਿਸਤਾਨ ਵਲੋਂ ਮਿਸਾਇਲ ਹਮਲਾ ਕੀਤਾ ਗਿਆ । ਇਹ ਹਮਲਾ ਕਰੀਬਨ 1.30 ਵਜੇ ਹੋਇਆ ਜਦੋਂ ਲੋਕ ਘਰ ਵਿਚ ਆਰਾਮ ਨਾਲ ਸੋ ਰਹੇ ਸਨ । ਹਾਲਾ ਕਿ ਸਾਡੀ ਭਾਰਤੀਏ ਫੌਜ ਵੱਲੋਂ ਸਮੇਂ ਰਹਿੰਦੇ ਇਸ ਨੂੰ ਡਿਫਿਊਜ ਕਰ ਦਿੱਤਾ ਗਿਆ । ਇਸ ਵਿੱਚ ਇਕ ਪਰਵਾਸੀ ਬੁਰੀ ਤਰਹਾਂ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਪਿੰਡ ਵਾਲਿਆ ਦੀ ਮਦਦ ਨਾਲ ਹਸਪਤਾਲ ਦਾਖਿਲ ਕਰਾਇਆ ਗਿਆ ।
ਮਿਸਾਇਲ ਦੇ ਡਿੱਗਦੇ ਸਮੇਂ ਲੋਕਾਂ ਦਾ ਬੁਹਤ ਨੁਕਸਾਨ ਹੋਇਆ ਹੈ । ਘਰਾਂ ਦੀਆਂ ਕੰਧਾਂ ਉੱਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਹਨ ।ਓਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਰਾਤ 1.30 ਵਜੇ ਤੋਂ 4 ਵਜੇ ਤਕ 4 ਧਮਾਕਿਆ ਦੀ ਅਵਾਜ ਸੁਣੀ ਹੈ । ਮਿਸਾਇਲ ਦੇ ਟੁਕੜੇ ਪੁਲਸ ਵਲੋਂ ਇਕੱਠੇ ਕੀਤੇ ਜਾ ਰਹੇ ਹਨ । ਤੁਸੀ ਮੌਕੇ ਦੀਆ ਤਸਵੀਰਾ ਦੇਖ ਸਕਦੇ ਹੋ ।