ਪੰਜਾਬ -(ਮਨਦੀਪ ਕੌਰ )- ਆਪ ਪਾਰਟੀ ਆਏ ਦਿਨ ਕਿਸੇ ਨਾ ਕਿਸੇ ਸੁਰਖੀਆਂ ਦਾ ਕਾਰਨ ਬਣੀ ਰਹਿੰਦੀ ਹੈ ਇਸ ਬਾਰੇ ਫਿਰ ਆਪ ਪਾਰਟੀ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਜੀ ਹਾਂ ਕੇਂਦਰ ਸਰਕਾਰ ਨੇ ਮੰਤਰੀ ਹਰਭਜਨ ਸਿੰਘ ਨੂੰ ਅਮਰੀਕਾ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਨੂੰ 4 ਤੋਂ 6 ਅਗਸਤ 2025 ਤੱਕ ਅਮਰੀਕਾ ਦੇ ਬੋਸਟਨ, ਮੈਸਾਚੂਸੇਟਸ ਵਿਖੇ ਹੋਣ ਵਾਲੀ “ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (NCSL) ਲੈਜਿਸਲੇਟਿਵ ਸਮਿਟ 2025” ਵਿੱਚ ਭਾਗ ਲੈਣਾ ਸੀ।
ਇਹ ਸੰਮੇਲਨ ਦੁਨੀਆਂ ਭਰ ਦੇ ਵਿਧਾਇਕ ਆਗੂਆਂ , ਨੀਤੀ ਵਿਸੇਸ਼ਗਿਆ ਅਤੇ ਨੀਤੀ ਨਿਧਾਰਕਾ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਹੈ। ਪੰਜਾਬ ਸਰਕਾਰ ਨੂੰ ਵੀਰਵਾਰ ਕੇਂਦਰ ਸਰਕਾਰ ਵੱਲੋਂ ਅਧਿਕਾਰਿਤ ਤੌਰ ਤੇ ਇਹ ਜਾਣਕਾਰੀ ਦਿੱਤੀ ਗਈ ਕੇ ਮੰਤਰੀ ਨੂੰ ਰਾਜਨੀਤਿਕ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਇਹ ਲਗਾਤਾਰ ਪੰਜਵੀਂ ਵਾਰ ਹੈ ਕਿ ਆਪ ਪਾਰਟੀ ਦੇ ਕਿਸੇ ਸੀਨੀਅਰ ਆਗੂ ਨੂੰ ਵਿਦੇਸ਼ ਯਾਤਰਾ ਦੀ ਮਨਜ਼ੂਰੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਗਈ।।
ਮੰਤਰੀ ਹਰਭਜਨ ਸਿੰਘ ਨੇ ਖੁਦ ਇਸ ਸੰਮੇਲਨ ਨੂੰ ਪੰਜਾਬ ਲਈ ਇੱਕ ਚੰਗਾ ਮੌਕਾ ਦੱਸਿਆ ਸੀ। ਅਤੇ ਕਿਹਾ ਸੀ ਕਿ ਇਹ ਵਿਸ਼ਵਵਿਆਪੀ ਮੰਚ ਦੁਨੀਆ ਭਰ ਦੇ ਵਿਧਾਇਕਾਂ ਅਤੇ ਨੀਤੀ-ਨਿਰਮਾਤਾਵਾਂ ਨਾਲ ਜੁੜਨ ਅਤੇ ਨਵੀਨਤਮ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੌਕਾ ਦੇਵੇਗਾ, ਜਿਨ੍ਹਾਂ ਨੂੰ ਸੂਬੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ।
NCSL ਸੰਮੇਲਨ ਨੂੰ ਵਿਧਾਨਕ ਪ੍ਰਕਿਰਿਆਵਾਂ, ਪ੍ਰਸ਼ਾਸਨ ਅਤੇ ਨੀਤੀਆਂ ‘ਤੇ ਸੰਵਾਦ ਲਈ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੰਮੇਲਨ ਵਿਸ਼ਵਵਿਆਪੀ ਪੱਧਰ ‘ਤੇ ਜਨ-ਪ੍ਰਤੀਨਿਧੀਆਂ ਨੂੰ ਸਿੱਖਣ, ਨੈਟਵਰਕਿੰਗ ਕਰਨ ਅਤੇ ਨਵੀਂ ਸੋਚ ਨਾਲ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦਾ ਹੈ। ਹਾਲਾਂਕਿ, ਕੇਂਦਰ ਸਰਕਾਰ ਵੱਲੋਂ ਇਸ ਇਨਕਾਰ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ, ਪਰ ਇੱਕ ਵਾਰ ਫਿਰ AAP ਸਰਕਾਰ ਅਤੇ ਕੇਂਦਰ ਵਿਚਕਾਰ ਸਿਆਸੀ ਰਿਸ਼ਤਿਆਂ ਵਿੱਚ ਤਣਾਅ ਦੀ ਚਰਚਾ ਤੇਜ਼ ਹੋ ਗਈ ਹੈ।