International desk -( ਮਨਦੀਪ ਕੌਰ )- ਨਸ਼ਾ ਤਸਕਰੀ ਦੇ ਖਿਲਾਫ ਚੱਲ ਰਹੀ ਮੁਹਿੰਮ ਨੂੰ ਲੈ ਕੇ ਦੁਬਈ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਦੁਬਈ ਦੇ ਵਿੱਚ ਅੰਤਰਰਾਸ਼ਟਰੀ ਡਰੱਗ ਰੈਕਟ ਦੇ ਨਾਲ ਜੁੜੇ ਪਵਨ ਠਾਕੁਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਹ ਜਲਦੀ ਹੀ ਪਵਨ ਠਾਕੁਰ ਨੂੰ ਭਾਰਤ ਭੇਜਣ ਦੀ ਤਿਆਰੀ ਕਰ ਰਹੇ ਹਨ।
ਦੱਸ ਦਈਏ ਨਵੰਬਰ 2024 ਦੇ ਵਿੱਚ ਦਿੱਲੀ ਪੁਲਿਸ ਵੱਲੋ 82 ਕਿਲੋ ਕੋਕੀਨ ਜਪਤ ਕੀਤੀ ਗਈ ਸੀ। ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ ਲਗਭਗ 2500 ਕਰੋੜ ਰੁਪਏ ਤੱਕ ਸੀ। ਛਾਣਬੀਨ ਤੋਂ ਬਾਅਦ ਪਤਾ ਚੱਲਿਆ ਕਿ ਇਸ ਡਰੱਗ ਰੈਕਟ ਦਾ ਮਾਸਟਰ ਮਾਇੰਡ ਪਵਨ ਠਾਕੁਰ ਹੈ। ਜਾਂਚ ਅਧਿਕਾਰੀਆਂ ਵਜੋਂ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਸਮੁੰਦਰੀ ਕੰਡਿਆਂ ਰਾਹੀਂ ਟਰੱਕਾਂ ਦੇ ਵਿੱਚ ਲਿਆਂਦਾ ਗਿਆ ਅਤੇ ਫਿਰ ਦਿੱਲੀ ਦੇ ਵਿੱਚ ਇਸਦੀ ਤਸਕਰੀ ਕੀਤੀ ਜਾਂਦੀ ਸੀ। ਇਹ ਨੈਟਵਰਕ ਕਈ ਵੱਡੇ ਦੇਸ਼ਾਂ ਤੱਕ ਫੈਲਿਆ ਹੋਇਆ ਹੈ । ਜਿਸ ਕਾਰਨ ਪੁਲਿਸ ਵੱਲੋਂ ਇਹ ਗ੍ਰਿਫਤਾਰੀ ਬਹੁਤ ਹੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

