ਪੰਜਾਬ-(ਮਨਦੀਪ ਕੌਰ )-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਮਾਨਸਾ ਅਦਾਲਤ ਵਲੋਂ ਅੱਜ ਵੱਡਾ ਫੈਸਲਾ ਲਿਆ ਗਿਆ ਹੈ I ਸਿੱਧੂ ਮੂਸੇ ਆਲਾ ਦੇ ਕਤਲ ਕੇਸ ਵਿਚ ਅਦਾਲਤ ਨੇ 7 ਲੋਕ ਨੂੰ ਬਰੀਕਰ ਦਿੱਤਾ ਹੈ I ਜਦ ਕਿ ਦੀਪਕ ਟੀਨੂੰ ਨੂੰ 2 ਸਾਲ ਦੀ ਸਜਾ ਅਤੇ 2000 ਜੁਰਮਾਨਾ ਰੁਪਏ ਅਤੇ ਸਾਬਕਾ CIA ਇੰਚਾਰਜ ਪ੍ਰਿਤਪਾਲ ਨੂੰ 1 ਸਾਲ ਦੀ ਸਜਾ ਅਤੇ 5000 ਰੁਪਏ ਜੁਰਮਾਨਾ ਸੁਣਾਇਆ ਹੈ ਮਾਮਲਾ 2022 ਦਾ ਹੈ ਜਦੋ ਦੀਪਕ ਟੀਨੂੰ CIA ਸਟਾਫ ਦੀ ਗ੍ਰਿਫਤ ਵਿੱਚੋ ਫਰਾਰ ਹੋਇਆ ਸੀ I ਜਿਸ ਤੋਂ ਬਾਅਦ ਪੰਜਾਬ ਦੇ DGP ਨੇ ਇੰਚਾਰਜ ਪ੍ਰਿਤਪਾਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ I ਪੁਲਿਸ ਨੇ 2 ਅਕਤੂਬਰ 2022 ਵਿਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਸੀ I ਪੁਲਿਸ ਨੇ ਟੀਨੂੰ ਦੇ ਫਰਾਰੀ ਦੀ ਮਦਦ ਕਾਰਨ ਵਾਲੀ ਮਹਿਲਾ ਦੋਸਤ ਜਤਿੰਦਰ ਕੌਰ ਜੋਯਤੀ ਸਮੇਤ ਕੁਲ 8 ਲੋਕ ਨੂੰ ਨਾਜਮਦਕੀਤਾ ਸੀ I ਜਿਸ ਵਿੱਚੋ ਅੱਜ ਕੋਰਟ ਨੇ ਟੀਨੂੰ ਦਾਬੜਾ,ਚਿਰਾਗ ਕੁਲਦੀਪ ਕੋਲੀ ,ਬਿੱਟੂ ,ਰਾਜਿੰਦਰ ਗੋਰਾ ,ਸੁਨੀਲ ਕੁਮਾਰ ਲੋਈਆਂ ,ਸਰਬਜੀਤ ਸਿੰਘ ਅਤੇ ਰਾਜਬੀਰ ਸਿੰਘ ਸ਼ਾਮਿਲ ਸਨ ,ਵਿੱਚੋ 7 ਮੁਜਰਿਮ ਨੂੰ ਬਰੀ ਕਰ ਦਿੱਤਾ ਹੈ I ਪੁਲਿਸ ਮੁਤਾਬਿਕ ਬਿੱਟੂ ਕੋਲੋਂ 1 ਪਿਸਤੌਲ,ਚਿਰਾਗ ਕੋਲੋਂ 2 ,ਅਤੇ ਪ੍ਰਿਤਪਾਲ ਕੋਲੋਂ 3 ਪਿਸਤੋਲ ਬਰਾਮਦ ਕੀਤੀਆਂ ਗਈਆਂ ਸਨ I ਪਰ ਸੋਚਣਵਾਲੀ ਗੱਲ ਇਹ ਹੈ ਕੇ ਦੋਸ਼ੀਆਂ ਲਈ ਇਹ ਸਜਾ ਕਾਫੀ ਹੈ I