ਜਲੰਧਰ -(ਮਨਦੀਪ ਕੌਰ)- ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਹਾਲ ਹੀ ਦੇਰ ਰਾਤ ਵਿਜੀਲੈਂਸ ਟੀਮ ਵੱਲੋਂ ਰਮਨ ਅਰੋੜਾ ਦੇ ਨਜ਼ਦੀਕੀ ਮੱਖੀਜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁਖੀਜਾਂ ਨੂੰ ਉਨਾਂ ਦੇ ਰਿਸ਼ਤੇਦਾਰਾਂ ਦੀ ਇੱਕ ਫੈਕਟਰੀ ਫਗਵਾੜਾ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗਿਰਿਫਤਾਰੀ ਤੋਂ ਬਾਅਦ ਦੇਰ ਰਾਤ ਕਰੀਬਨ 10.15 ਤੇ ਮਖੀਜਾ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ।
ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਆਪਣੀ ਦਲੀਲ ਵਿੱਚ ਕੋਟ ਕੋਲੋਂ ਮਖੀਜਾ ਲਈ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ। ਵਿਜੀਲੈਂਸ ਨੇ ਆਪਣੀ ਦਲੀਲ ਰੱਖੀ ਸੀ ਕਿ ਮੱਖੀਜਾ ਦੇ ਕੋਲੋਂ ਕਈ ਅਹਿਮ ਸੁਰਾਗ ਮਿਲ ਸਕਦੇ ਹਨ ਅਤੇ ਕਈ ਪ੍ਰਾਪਰਟੀਆਂ ਦਾ ਵੀ ਪਤਾ ਲੱਗ ਸਕਦਾ ਹੈ ਇਸ ਤੋਂ ਬਾਅਦ ਕੋਰਟ ਨੇ ਮੱਖੀਜਾ ਦੇ ਲਈ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ । ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਮਖੀਜਾ ਦੇ ਘਰ ਪਹੁੰਚੀ ਅਤੇ ਉਥੋਂ ਅਹਿਮ ਦਸਤਾਵੇਜ ਬਰਾਮਦ ਕੀਤੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੱਖੀਜਾ ਕੋਲੋਂ ਲੱਖਾਂ ਰੁਪਏ ਅਤੇ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ।