ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਆਏ ਦਿਨ ਕੋਈ ਨਾ ਕੋਈ ਲੁੱਟ ਖੋਹ ਦਾ ਮਾਮਲਾ ਸਾਮ੍ਹਣੇ ਅਤੇ ਜਾਂਦਾ ਹੈ । ਇਹੋ ਜਿਹਾ ਹੀ ਇਕ ਮਾਮਲਾ ਜਲੰਧਰ ਦੇ ਮਾਡਲ ਟਾਊਨ ਤੋ ਦੇਖਣ ਨੂੰ ਮਿਲਿਆ ਹੈ। ਜਿੱਥੇ ਕੁੱਛ ਲੁਟੇਰਿਆ ਵਲੋ ਤੇਜ਼ਧਾਰ ਹਥਿਆਰ ਦਿਖਾ ਕੇ ਕਰ ਵਿਚ ਬੈਠੀ ਮਹਿਲਾ ਕੋਲੋ ਲੈਪਟਾਪ ਅਤੇ ਕੁੱਛ ਪੈਸੇ ਖੋਹ ਕੇ ਲੈ ਗਏ।
ਗਰੀਨਵੁਡ ਐਵਨਿਊ ਦੇ ਰਹਿਣ ਵਾਲੇ ਅਜੇ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਮਾਡਲ ਟਾਊਨ ਆਇਆ ਸੀ। ਓਹ ਅਤੇ ਓਸ ਦੀ ਪਤਨੀ ਦੁਕਾਨ ਦੇ ਅੰਦਰ ਚਲੇ ਗਏ । ਇਸ ਦੌਰਾਨ ਅਜੇ ਦਾ ਬੇਟਾ ਅਤੇ ਬੇਟੀ ਦੋਵੇਂ ਕਰ ਵਿਚ ਬੈਠੇ ਹੋਏ ਸਨ । ਇਸ ਦੌਰਾਨ ਇਕ ਲੁਟੇਰਾ ਉਸ ਦੀ ਬੇਟੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋ ਲੈਪਟਾਪ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ । ਜਿਸ ਵਿਚ ਉਸ ਦੇ ਜ਼ਰੂਰੀ ਦਸਤਾਵੇਜ ਅਤੇ 1200 ਦੇ ਕਰੀਬ ਕੈਸ਼ ਸੀ। ਥਾਣਾ 6 ਦੀ ਪੁਲੀਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।