ਜਲੰਧਰ-(ਮਨਦੀਪ ਕੌਰ)- ਜਲੰਧਰ ਵਿੱਚ ਅੱਜ ਸ਼ਰਾਬ ਅਤੇ ਮੀਟ ਮਾਸ ਦੀਆਂ ਦੁਕਾਨਾਂ ਬੰਦ ਰਹਿਣ ਗੀਆ। ਜਿਲਾ ਮੈਜਿਸਟਰੇਟ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਇਹ ਆਦੇਸ਼ ਦਿੱਤਾ ਹੈ ਕੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅਲਗ ਅਲਗ ਜਗ੍ਹਾ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੀ ਕਾਹਨੂੰ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਅਤੇ ਸਭ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਜਿਸ ਜਗ੍ਹਾ ਤੋਂ ਨਗਰ ਕੀਰਤਨ ਨਿਕਲਨਾ ਹੈ ਅਤੇ ਧਾਰਮਿਕ ਸਥਾਨਾਂ ਦੇ ਕੋਲ ਮੀਟ ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਲਈ ਜਲੰਧਰ ਵਿੱਚ ਨਗਰ ਕੀਰਤਨ ਨਿਕਲਣ ਵਾਲੇ ਰੋਡ ਉੱਤੇ ਅਤੇ ਧਾਰਮਿਕ ਸਥਾਨਾਂ ਦੇ ਕੋਲ 2 ਜਨਵਰੀ ਨੂੰ ਮੀਟ ਮਾਸ ਅਤੇ ਸ਼ਰਾਬ ਦੀ ਬਿਕਰੀ ਉੱਤੇ ਪੂਰੀ ਤਰਹਾਂ ਪਾਬੰਦੀ ਰਹੇਗੀ।।