ਚੰਡੀਗੜ੍ਹ -(ਮਨਦੀਪ ਕੌਰ )- ਬੀਤੇ ਦਿਨੀ ਦੀ ਦੇਰ ਸ਼ਾਮ ਲੋਰੈਂਸ ਬਿਸ਼ਨੋਈ ਨੇ ਆਪਣੇ ਕਰੀਬੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਨ ਇੰਦਰਜੀਤ ਸਿੰਘ ਪੈਰੀ ਨਿਵਾਸੀ ਸੈਕਟਰ- 33 ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਤਲ ਦੀ ਜਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ । ਇਸ ਘਟਨਾ ਤੋਂ ਬਾਅਦ ਲੋਰੈਂਸ ਬਿਸ਼ਨੋਈ ਗੈਂਗ ਅਤੇ ਗੋਲਡੀ ਬਰਾੜ ਗਰੁੱਪ ਆਮੋ-ਸਾਹਮਣੇ ਹੋ ਚੁੱਕੇ ਹਨ ।
ਦੱਸਿਆ ਜਾ ਰਿਹਾ ਹੈ ਕਿ ਲੋਰਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਲਿਖਿਆ ਹੈ ਕਿ “ਸਾਡੇ ਗਰੁੱਪ ਦੇ ਇਹ ਗਦਾਰ ਸਾਰੇ ਕਲੱਬਾਂ ਦੇ ਵਿੱਚ ਫੋਨ ਕਰਕੇ ਪੈਸੇ ਵਸੂਲਦੇ ਸੀ। ਇਸ ਲਈ ਅਸੀਂ ਇਹਨੂੰ ਮਾਰ ਦਿੱਤਾ। ”
ਦੂਜੀ ਤਰਫ ਗੋਲਡੀ ਬਰਾੜ ਗਰੁਪ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ” ਜਿਸ ਵਿੱਚ ਗੋਲਡੀ ਬਰਾੜ ਵੱਲੋਂ ਲੋਰੈਸ ਨੂੰ ਗੱਦਰ ਦੱਸਿਆ ਜਾ ਰਿਹਾ ਹੈ। ਗੋਲਡੀ ਬਰਾੜ ਗਰੁਪ ਨੇ ਇਹ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਨਿਰਦੋਸ਼ ਆਦਮੀ ਨੂੰ ਮਾਰਿਆ ਗਿਆ ਹੈ। ਗੋਲਡੀ ਨੇ ਆਪਣੀ ਪੋਸਟ ਦੇ ਵਿੱਚ ਇਹ ਦਾਵਾ ਕੀਤਾ ਹੈ ਕਿ ਪੈਰੀ ਵੱਲੋਂ ਲਾਰੈਂਸ ਦੇ ਖਿਲਾਫ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਗਿਆ। ਬਲਕਿ ਲੋਰੈਂਸ ਵੱਲੋਂ ਉਸਨੂੰ ਦੋਸਤੀ ਦਾ ਝਾਂਸਾ ਦੇ ਕੇ ਬੁਲਾਇਆ ਗਿਆ ਅਤੇ ਫਿਰ ਮਾਰਿਆ ਗਿਆ। ਇਹ ਆਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ। ਹਾਲਾਂਕਿ ਇਸ ਕਲਿੱਪ ਦੀ” ਚੜਦਾ ਪੰਜਾਬ ਟੀਵੀ” ਕੋਈ ਵੀ ਪੁਸ਼ਟੀ ਨਹੀਂ ਕਰਦਾ।
ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ । ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਿਮਾਚਲ ਪੰਚਕੁਲਾ ਵੱਲ ਦੌੜੇ ਹਨ। ਇਸ ਕਾਰਨ ਪੁਲਿਸ ਵੱਲੋਂ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਨ। ਅਤੇ ਆਉਣ ਜਾਣ ਵਾਲੇ ਹਰੇਕ ਸਾਧਨ ਦੀ ਤਲਾਸ਼ੀ ਲਈ ਜਾ ਰਹੀ ਹੈ। ਮੋਹਾਲੀ ਅਤੇ ਪੰਚਕੁੱਲੇ ਜਾਣ ਵਾਲੇ ਹਰੇਕ ਐਂਟਰੀ ਪੁਆਇੰਟ ਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ। ਬਾਕੀ ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਕਿ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ।

