ਜਲੰਧਰ -(ਮਨਦੀਪ ਕੌਰ )- ਜਿਵੇਂ ਜਿਵੇਂ ਬਸੰਤ ਦਾ ਮੌਸਮ ਨਜ਼ਦੀਕ ਆ ਰਿਹਾ ਹੈ ਉਵੇਂ ਚਾਈਨਾ ਦੀ ਡੋਰ ਦੇ ਬਿਕਰੀ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮੇਜਰ ਕਲੋਨੀ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਪੁਲਿਸ ਵੱਲੋਂ ਇੱਕ ਘਰ ਦੇ ਵਿੱਚ ਰੇਡ ਕੀਤੀ ਗਈ ਜਿੱਥੋਂ ਭਾਰੀ ਮਾਤਰਾ ਦੇ ਵਿੱਚ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ।
ਜਾਣਕਾਰੀ ਦੇ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੇਜਰ ਕਲੋਨੀ ਦੇ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਨਜਾਇਜ਼ ਤਰੀਕੇ ਦੇ ਨਾਲ ਚਾਈਨਾ ਡੋਰ ਦੀ ਬਿਕਰੀ ਕਰ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਵੱਲੋਂ ਦੇਰ ਸ਼ਾਮ ਇਸ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤਾਂ ਪੁਲਿਸ ਨੂੰ ਘਰ ਦੇ ਅੰਦਰੋਂ ਇੱਕ ਬੋਰਾ ਬਰਾਮਦ ਹੋਇਆ ਜਿਸ ਦੇ ਵਿੱਚ 25 ਚਾਈਨਾ ਡੋਰ ਦੇ ਗੱਟੂ ਸਨ।ਪੁਲਿਸ ਨੇ ਗੱਟੂਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਲੰਧਰ ਦੇ ਇੱਕ ਨੌਜਵਾਨ ਦੇ ਨਾਲ ਚਾਈਨਾ ਡੋਰ ਦੇ ਨਾਲ ਇੱਕ ਘਟਨਾ ਵਾਪਰੀ ਸੀ ਜਿਸ ਦੀ ਉਸਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਸੀ ਅਤੇ ਪ੍ਰਸ਼ਾਸਨ ਕੋਲੋਂ ਚਾਈਨਾ ਡੋਰ ਦੀ ਬਿਕਰੀ ਦੀ ਰੋਕ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਦੱਸਦੀਏ ਸਾਰੇ ਮਾਮਲੇ ਦੇ ਵੱਲੋਂ ਪੁਲਿਸ ਵੱਲੋਂ ਇਹ ਪਹਿਲੀ ਵੱਡੀ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਚਾਈਨਾ ਗੱਟੂ ਬਰਾਮਦ ਹੋਏ ਹਨ।।

