ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅੱਜ ਜਲੰਧਰ ਦੇ ਵਿੱਚ ਅਲਗ-ਅਲਗ ਜਗ੍ਹਾ ਤੇ ਅਲਗ-ਅਲਗ ਸਬ ਸਟੇਸ਼ਨ ਦੀ ਮੁਰੰਮਤ ਕੀਤੀ ਜਾ ਰਹੀ ਹੈ । ਜਿਸ ਕਾਰਨ ਜਲੰਧਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਕੱਲ ਬਿਜਲੀ ਵਿਭਾਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਅੱਜ ਐਤਵਾਰ ਨੂੰ ਸਬਡਵੀਜ਼ਨ ਮਕਸੂਦਾ ਜਲੰਧਰ ਦੇ 66 ਕੇਵੀ ਮਕਸੂਦਪੁਰ ਦੇ ਚੱਲਣ ਵਾਲੇ 11 ਕੇਵੀ ਗੋਪਾਲ ਨਗਰ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਬੰਦ ਰਹੇਗੀ । ਤਾਂ ਕਿ ਸਬ ਸਟੇਸ਼ਨਾਂ ਦੀ ਮੁਰੰਮਤ ਹੋ ਸਕੇ।
ਬਿਜਲੀ ਬੰਦ ਹੋਣ ਤੋਂ ਰਤਨ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਮਨ ਨਗਰ, ਗੁਲਾਬ ਦੇਵੀ ਰੋਡ, ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ । ਜਿੱਥੇ ਬਿਜਲੀ ਪੂਰਨ ਤੌਰ ਤੇ ਬੰਦ ਕੀਤੀ ਜਾਵੇਗੀ।