ਲੁਧਿਆਣਾ -(ਮਨਦੀਪ ਕੌਰ )- ਪੰਜਾਬ ਪੁਲਿਸ ਦੀ ਖਾਖੀ ਵਰਦੀ ਨੂੰ ਦਾਗ ਲਗਾਉਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਲਾਡੋਵਾਲੀ ਥਾਣੇ ਦੇ ਵਿੱਚ ਤੈਨਾਤ ਏਐਸਆਈ ਮੇਜਰ ਸਿੰਘ ਤੇ ਕੇਂਦਰੀ ਜੇਲ ਦੇ ਵਿੱਚ ਇੱਕ ਤਸਕਰ ਦੀ ਮਦਦ ਦੇ ਨਾਲ ਜੇਲ ਦੇ ਵਿੱਚ ਤੰਬਾਕੂ ਦੀ ਤਸਕਰੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਤਰਥਲੀ ਮੱਚ ਗਈ। ਜਿਸ ਤੋਂ ਬਾਅਦ ਏਐਸਆਈ ਮੇਜਰ ਸਿੰਘ ਦੇ ਖਿਲਾਫ ਥਾਣਾ ਸੱਤ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ।
ਜਾਣਕਾਰੀ ਦੇ ਮੁਤਾਬਿਕ ਇਸ ਮੁਜਰਮ ਸੁਖਦੇਵ ਸੁੱਖਾਂ ਨੂੰ ਇਸੇ ਏਐਸ ਆਈ ਮੇਜਰ ਸਿੰਘ 12 ਨਵੰਬਰ ਨੂੰ ਸ਼ਰਾਬ ਤਸਕਰੀ ਦੇ ਕੇਸ ਵਿੱਚ ਗਿਰਫਤਾਰ ਕੀਤਾ ਸੀ। ਅਤੇ ਉਸਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਰਿਹਾ ਸੀ। ਜੇਲ ਦੇ ਅੰਦਰ ਦਾਖਲ ਹੁੰਦਿਆਂ ਕੈਦੀਆਂ ਦੀ ਰੂਟੀਨ ਚੈਕਿੰਗ ਦੇ ਦੌਰਾਨ ਸੁਖਦੇਵ ਸੁੱਖਾ ਦੇ ਕੋਲੋਂ ਤੰਬਾਕੂ ਦਾ ਬੈਗ ਮਿਲਿਆ। ਜਿਸ ਵਿੱਚੋਂ ਇਕ ਕਿਲੋ ਤੰਬਾਕੂ ਬਰਾਮਦ ਹੋਇਆ।
ਬਿਆਨਾਂ ਦੇ ਵਿੱਚ ਪੁਲਿਸ ਸੁਪਰੀਡੈਂਟ ਦੌਲਤ ਰਾਮ ਨੇ ਦੱਸਿਆ ਕਿ ਸੁਖਦੇਵ ਸੁੱਖਾਂ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਖੁਲਾਸਾ ਕੀਤਾ ਹੈ ਕਿ ASI ਮੇਜਰ ਸਿੰਘ ਨੇ ਉਸ ਨੂੰ ਇਹ ਬੈਗ ਦਿੱਤਾ ਸੀ। ਅਤੇ ਕਿਹਾ ਸੀ ਕਿ ਜੇਲ ਦੇ ਅੰਦਰੋਂ ਇਹ ਬੈਗ ਕੋਈ ਲੈ ਜਾਵੇਗਾ। ਖੁਦ ਇਹ ਸੁੱਖਾ ਨੇ ਇਹ ਵੀ ਦੱਸਿਆ ਕਿ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਬੈਗ ਦੇ ਵਿੱਚ ਕੀ ਹੈ। ਇਸ ਖੁਲਾਸੇ ਦੇ ਮਗਰੋਂ ਜੇਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਏਐਸਆਈ ਮੇਜਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

