ਮੋਹਾਲੀ -(ਮਨਦੀਪ ਕੌਰ )- ਮੋਹਾਲੀ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੇ ਵਿੱਚ ਤਕਰੀਬਨ ਦੋ ਕਰੋੜ ਦੀ ਲੁੱਟ ਹੋਈ ਹੈ। ਦੱਸ ਦਈਏ ਮੋਹਾਲੀ ਦੇ ਵਿੱਚ ਐਤਵਾਰ ਦੀ ਰਾਤ ਨੂੰ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਰੂਮ ਵਿੱਚ ਚੋਰੀ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਚੋਰਾਂ ਨੇ ਸਿੱਧਾ ਤਿਜੋਰੀ ਨੂੰ ਹੀ ਨਿਸ਼ਾਨਾ ਬਣਾਇਆ ਹੈ। ਜਿਸ ਨੂੰ ਖੋਲਣਾ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਸੀ। ਫਿਰ ਵੀ ਚੋਰਾਂ ਦੇ ਗਿਰੋਹ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਪੰਜਾਬੀ ਅਦਾਕਾਰ ਦੇ ਭਰਾ ਵਿਕਰਮ ਸਿੱਧੂ ਨੇ ਦੱਸਿਆ ਕਿ ਉਹ ਸ਼ਨੀਵਾਰ ਦੀ ਰਾਤ ਨੂੰ ਹਮੇਸ਼ਾ ਦੀ ਤਰ੍ਹਾਂ ਆਮ ਟਾਈਮ ਉੱਤੇ ਆਪਣਾ ਸਟੋਰ ਬੰਦ ਕਰਕੇ ਘਰੇ ਗਏ। ਪਰ ਜਦੋਂ ਉਹਨਾਂ ਨੇ ਤਿੰਨ ਨਵੰਬਰ ਸੋਮਵਾਰ ਨੂੰ ਵਾਪਸ ਆਪਣੇ ਸਟੋਰ ਉੱਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਟੋਰ ਦੀ ਮੇਨ ਗੇਟ ਦਾ ਤਾਲਾ ਖੁੱਲਿਆ ਹੋਇਆ ਸੀ। ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਦੇਖਿਆ ਸ਼ੋਰੂਮ ਦਾ ਤਾਲਾ ਵੀ ਖੁੱਲਿਆ ਹੋਇਆ ਹੈ ਤੇ ਅੰਦਰ ਸਾਰੇ ਡੱਬੇ ਟੁੱਟੇ ਹੋਏ ਸਨ ਜਿਨਾਂ ਵਿੱਚੋਂ ਸੋਨੇ ਅਤੇ ਹੀਰੇ ਦੇ ਗਹਿਣੇ ਗਾਇਬ ਸਨ। ਸ਼ੋਰੂਮ ਦੇ ਮਾਲਕ ਦਾ ਕਹਿਣਾ ਹੈ ਕਿ ਤਕਰੀਬਨ ਦੋ ਕਰੋੜ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਸਨ ਜੋ ਕਿ ਚੋਰੀ ਹੋ ਚੁੱਕੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਸ਼ੋਰੂਮ ਦਾ ਕੋਈ ਵੀ ਤਾਲਾ ਤੋੜਿਆ ਨਹੀਂ ਗਿਆ ਬਲਕਿ ਉਸ ਨੂੰ ਖੋਲਿਆ ਗਿਆ ਹੈ ਇਵੇਂ ਲੱਗਦਾ ਹੈ ਕਿ ਜਿਵੇਂ ਇਹ ਕਿਸੇ ਪੇਸ਼ੇਵਾਰ ਗਿਰੋਹ ਦਾ ਕੰਮ ਹੋਵੇ।
ਪੀੜਿਤ ਦਾ ਕਹਿਣਾ ਹੈ ਕਿ ਜਾਂਦੇ ਹੋਏ ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਦਾ ਡੀਵੀਆਰ ਮਸ਼ੀਨ ਵੀ ਨਾਲ ਲੈ ਗਏ । ਅਦਾਕਾਰਾ ਕੁਲਜਿੰਦਰ ਸਿੰਘ ਨੇ ਇਸ ਘਟਨਾ ਨੂੰ ਬਹੁਤ ਹੀ ਦੁੱਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਦੱਸਿਆ ਹੈ। ਪੀੜਤ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਕੋਈ ਵੀ ਮਿਹਨਤ ਦੀ ਕਮਾਈ ਕਰਨ ਵਾਲਾ ਇਨਸਾਨ ਸੁਰੱਖਿਅਤ ਨਹੀਂ ਹੈ। ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਉੱਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜਾ ਲੈ ਰਹੀ ਹੈ।ਆਈਟੀ ਸਿਟੀ ਪੁਲਿਸ ਸਟੇਸ਼ਨ ਹਾਊਸ ਅਫਸਰ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਨ ਪਛਾਤੇ ਵਿਅਕਤੀਆਂ ਉੱਤੇ ਬੀਐਨਐਸ ਐਕਟ ਤਹਿਤ ਧਾਰਾ 305 ਏ ਅਤੇ 331(4) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਜਰਮਾਂ ਦੀ ਭਾਲ ਕੀਤੀ ਜਾ ਰਹੀ।

