ਫਰੀਦਕੋਟ -(ਮਨਦੀਪ ਕੌਰ )-ਪਿਛਲੇ ਕੁਛ ਸਮੇ ਪਹਿਲਾ ਹੋਇਆ ਜਸਪ੍ਰੀਤ ਦੇ ਐਨਕਾਊਂਟਰ ਵਿਚ ਮਾਤਾ ਪਿਤਾ ਨੇ ਅੱਜ ਇਨਸਾਫ ਦੀ ਮੰਗ ਕੀਤੀ ਹੈ I ਦੱਸਿਆ ਜਾ ਰਿਹਾ ਹੈ ਕੇ ਜਸਪ੍ਰੀਤ ਸਿੰਘ ਵਲੋਂ ਇਕ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ I ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕੇ ਸਾਢੇ ਬੱਚੇ ਨੇ ਇਹੋ ਜਿਹਾ ਕੁਛ ਵੀ ਨਹੀਂ ਕੀਤਾ I ਸਾਡੇ ਵਲੋਂ ਤਾ ਸਾਡਾ ਬੱਚਾ ਅਜੇ ਤਕ ਬਾਹਰ ਕੈਨੇਡਾ ਹੀ ਸੀ I ਪੁਲਿਸ ਨੇ ਜਦੋ ਸਾਨੂ 4 .15 ਵਜੇ ਗਿਰਫ਼ਤਾਰ ਕੀਤਾ ਸੀ I ਅਤੇ 5 ਵਜੇ ਸਾਡ੍ਹੇ ਬੱਚੇ ਜਸਪ੍ਰੀਤ ਦਾ ਐਨਕਾਊਂਟਰ ਕੀਤਾ ਗਿਆ I ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਜਸਪ੍ਰੀਤ ਦਾ ਫੇਕ ਐਨਕਾਊਂਟਰ ਕੀਤਾ ਗਿਆ ਹੈ I
ਜਸਪ੍ਰੀਤ ਦਾ ਐਨਕਾਊਂਟਰ ਬੱਚੇ ਦੀ ਕਿਡਨੈਪਿੰਗ ਕਰ ਕੇ ਕੀਤਾ ਗਿਆ ਸੀ I ਇਹ ਮਾਮਲਾ 13 ਮਾਰਚ ਦਾ ਹੈ I ਜਿਥੇ 22 ਸਾਲ ਜਸਪ੍ਰੀਤ ਵਲੋਂ 7 ਸਾਲਾਂ ਲਵਪ੍ਰੀਤ ਨੂੰ ਕਿਡਨੈਪ ਕੀਤਾ ਗਿਆ ਸੀ I ਮਾਤਾ ਪਿਤਾ ਦੇ ਕਹਿਣ ਮੁਤਾਬਿਕ ਮਲੋੜ ਪਿੰਡ ਦੇ ਲੋਕ ਦਾ ਕਹਿਣਾ ਹੈ ਕੇ ਜਦੋ ਜਸਪ੍ਰੀਤ ਦਾ ਐਨਕਾਊਂਟਰ ਹੋਇਆ ਉਸ ਤੋਂ ਪਹਿਲਾ ਜਸਪ੍ਰੀਤ ਦੀ ਗੱਡੀ ਖੇਤਾਂ ਵਿਚ ਖੜੀ ਸੀI ਅਤੇ ਜਸਪ੍ਰੀਤ ਹੱਥ ਖੜੇ ਕਰ ਕੇ ਕਮਾਦ ਵਿੱਚੋ ਬਾਹਰ ਆਇਆ ਹੈ ਅਤੇ ਕੁਛ ਦੂਰੀ ਉੱਤੇ ਜਸਪ੍ਰੀਤ ਨੂੰ ਲਿਜਾਇਆ ਗਿਆ ਅਤੇ ਕਰੀਬਨ 2 ਘੰਟੇ ਬਾਅਦ ਜਸਪ੍ਰੀਤ ਦਾ ਐਨਕਾਊਂਟਰ ਕਰ ਦਿੱਤੋ ਗਿਆ I ਪਿੰਡ ਵਾਲਿਆਂ ਨੇ ਕਿਹਾ ਕੇ ਜਸਪ੍ਰੀਤ ਕੋਲ ਕੋਈ ਵੀ ਹਥਿਆਰ ਬਰਾਮਦ ਨਹੀਂ ਕੀਤਾ ਗਿਆ ਈ
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕੇ ਅਗਰ ਬੱਚਾ ਸਹੀ ਸਲਾਮਤ ਬਰਾਮਦ ਹੋਇਆ ਸੀ ਤਾ ਓਹਨੂੰ ਬਣਦੀ ਸਜਾ ਮਿਲਣੀ ਚਾਹੀਦੀ ਸੀ I ਓਹਨਾ ਨੇ ਕਿਹਾ ਲਵਪ੍ਰੀਤ ਦੇ ਦਾਦਾ ਜੀ ਵਲੋਂ ਓਹਨਾ ਦੇ ਘਰ ਦੇਇ ਨੂੰ ਦੱਸਿਆ ਗਿਆ ਹੈ ਕੇ ਜਸਪ੍ਰੀਤ ਵਲੋਂ ਲਵਪ੍ਰੀਤ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ ਜਸਪ੍ਰੀਤ ਨੇ ਬੱਚੇ ਨੂੰ ਬੋਹਤ ਚੰਗੀ ਤਰਾਹ ਨਾਲ ਰੱਖਿਆ ਸੀ I
ਪਰਿਵਾਰਿਕ ਮੈਂਬਰ ਸੋਮਵਾਰ ਨੂੰ ਅਦਾਲਤ ਦਾ ਦਰਵਾਜਾ ਖੜਕਾਉਣ ਗੇI ਤਾ ਜੋ ਓਹਨਾ ਨੂੰ ਇਨਸਾਫ ਮਿਲ ਸਕੇ I ਅਤੇ ਓਹਨਾ ਨੂੰ ਸਾਰੀ ਸਹੀ ਗੱਲ ਪਤਾ ਲੱਗ ਸਕੇ ਅਤੇ ਓਹਨਾ ਨੂੰ ਇਨਸਾਫ ਮਿਲ ਸਕੇ I ਪਰਵਾਰ ਵਾਲੇ CBI ਜਾਂਚ ਦੀ ਮੰਗ ਕਰ ਰਹੇ ਨੇ I