ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਵਿੱਚ ਜਿੱਥੇ ਦੋ ਸਕੂਲਾਂ ਨੂੰ ਧਮਕੀ ਭਰੀ ਈਮੇਲ ਦਿੱਤੀ ਜਾ ਰਹੀ ਹੈ ਉੱਥੇ ਹੀ KMV ਸਕੂਲ ਦੇ ਪ੍ਰਿੰਸੀਪਲ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਵਿੱਚ KMV ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਧਮਕੀ ਭਰੇ ਫੋਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਸਕੂਲ ਨੂੰ ਖਾਲੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਪਹੁੰਚ ਕੇ ਸਕੂਲ ਦੇ ਅਧਿਆਪਕਾਂ ਨੂੰ ਅਤੇ ਬੱਚਿਆਂ ਨੂੰ ਮੌਕ ਡਰਿਲ ਵਜਾ ਕੇ ਲਾਈਨ ਲਗਾ ਕੇ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਫੋਨ ਕਾਲ ਤੋਂ ਬਾਅਦ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਲੈ ਜਾਣ। ਅਤੇ ਸਕੂਲ ਦੇ ਵਟਸ ਐਪ ਗਰੁੱਪ ਦੇ ਵਿੱਚ ਵੀ ਐਮਰਜੰਸੀ ਮੈਸੇਜ ਛੱਡਿਆ ਗਿਆ ਕਿ ਸਕੂਲ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਬਾਕੀ ਪੁਲਿਸ ਦੇ ਵੱਲੋਂ ਚੰਗੀ ਤਰਹਾਂ ਸ਼ਾਨਬੀਨ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਹਜੇ ਤੱਕ ਕੋਈ ਵੀ ਸ਼ੱਕੀ ਸਮਾਨ ਸਕੂਲ ਦੇ ਵਿੱਚੋਂ ਬਰਾਮਦ ਨਹੀਂ ਹੋਇਆ ਹੈ।

