ਜਲੰਧਰ -(ਮਨਦੀਪ ਕੌਰ)-ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦੇ ਅਲਗ ਅਲੱਗ ਤਰੀਕੇ ਵਰਤੇ ਜਾ ਰਹੇ ਹਨ। ਅਜਿਹੀ ਹੀ ਇੱਕ ਘਟਨਾ ਜਲੰਧਰ ਦੇ ਵਿੱਚ ਵਰਤੀ ਹੈ । ਜਿਸ ਵਿੱਚ ਠੱਗਾਂ ਵੱਲੋਂ ਇੱਕ ਮੇਲਾ ਨੂੰ ਕ੍ਰੈਡਿਟ ਕਾਰਡ ਬਣਾ ਕੇ ਦੇਣ ਦੇ ਲਾਲਚ ਦੇ ਕੇ ਹਜਾਰਾ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵਿਅਕਤੀ ਨੇ ਖੁਦ ਨੂੰ ਬੈਂਕ ਦਾ ਕਰਮਚਾਰੀ ਦੱਸ ਕੇ ਮਹਿਲਾ ਨੂੰ ਕ੍ਰੈਡਿਟ ਕਾਰਡ ਬਣਾ ਕੇ ਦੇਨ ਦਾ ਲਾਲਚ ਦੇ ਕੇ ਹਜ਼ਾਰਾਂ ਦੀ ਠੱਗੀ ਮਾਰ ਲਈ।
ਪੀੜਿਤ ਮਹਿਲਾ ਦੀ ਪਹਿਚਾਨ ਰਵਿੰਦਰ ਕੌਰ ਵਾਸੀ ਅੰਬੇਦਕਰ ਨਗਰ ਦੇ ਤੋਰ ਤੇ ਹੋਈ ਹੈ, ਪੀੜਿਤ ਨੇ ਦੱਸਿਆ ਕਿ ਦੋ ਮਹਿਲਾਵਾਂ ਨੇ ਉਸ ਆਪਣੇ ਆਪ ਨੂੰ ਬੈਂਕ ਦਾ ਕਰਮਚਾਰੀ ਦੱਸਿਆ । ਅਤੇ ਕ੍ਰੈਡਿਟ ਕਾਰਡ ਬਣਵਾਉਣ ਦਾ ਆਫਰ ਦਿੱਤਾ। । ਜਿਸ ਤੋਂ ਬਾਅਦ ਉਹਨਾਂ ਮਹਿਲਾਵਾਂ ਵੱਲੋਂ ਪੀੜਿਤ ਨੂੰ ਇੱਕ ਐਪ ਭੇਜਿਆ ਗਿਆ । ਜਿਸ ਨੂੰ ਮੋਬਾਇਲ ਵਿੱਚ ਡਾਊਨਲੋਡ ਕਰਨ ਲਈ ਕਿਹਾ ਗਿਆ। ਜਦੋਂ ਉਸ ਨੇ ਐਪ ਨੂੰ ਡਾਊਨਲੋਡ ਕੀਤਾ ਤਾਂ ਉਸੇ ਸਮੇਂ ਬੈਂਕ ਖਾਤੇ ਵਿੱਚੋਂ 67000 ਰੁਪਏ ਕੱਟ ਹੋ ਗਏ।
ਜਦੋਂ ਪੀੜਿਤ ਮੇਲਾ ਨੂੰ ਮੈਸੇਜ ਆਇਆ ਕਿ ਉਸ ਤੇ ਬੈਂਕ ਅਕਾਊਂਟ ਵਿੱਚੋਂ 67 000 ਰੁਪਏ ਕੱਟ ਹੋ ਗਿਆ ਹੈ। ਤਾਂ ਉਹ ਤੁਰੰਤ ਬੈਂਕ ਗਈ। ਜਿੱਥੇ ਜਾ ਕੇ ਪਤਾ ਲੱਗਾ ਕਿ ਇਸ ਨਾਮ ਦੀਆਂ ਦੋ ਮਹਿਲਾਵਾਂ ਦਾ ਕੋਈ ਵੀ ਕਰਮਚਾਰੀ ਬੈਂਕ ਵਿੱਚ ਕੰਮ ਨਹੀਂ ਕਰਦਾ। ਜਦੋਂ ਪੀੜਿਤ ਨੇ ਪੈਸੇ ਕੱਟ ਹੋਣ ਦੀ ਗੱਲ ਬੈਂਕ ਵਾਲਿਆਂ ਨੂੰ ਦੱਸੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਰਵਿੰਦਰ ਕੌਰ ਦੇ ਨਾਲ ਸਾਈਬਰ ਠੱਗੀ ਹੋਈ ਹੈ। ਪੁਲਿਸ ਨੇ ਰਵਿੰਦਰ ਦੇ ਬਿਆਨਾਂ ਤੇ ਸੱਟ ਬੰਗਾਲ ਦੀ ਰਵਿੰਦਰ ਅਤੇ ਮਮਤਾ ਉਨੇਰ ਮਾਸੀ ਕਰਨਾਟਿਕਾ ਦੇ ਖਿਲਾਫ ਸਾਈਬਰ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਬਾਵਾ ਖੇਲ ਦੀ ਪੁਲਿਸ ਨੂੰ ਦੇ ਦਿੱਤੀ ਗਈ । ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ।।