ਜਲ਼ੰਧਰ -(ਮਨਦੀਪ ਕੌਰ )- ਨਸ਼ੇ ਦੇ ਖਿਲਾਫ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਨੂੰ ਲੈ ਕੇ ਆਏ ਦਿਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਐਕਸਾਈਜ ਵਿਭਾਗ ਟੀਮ ਨੇ ਪੁਲਿਸ ਟੀਮ ਦੇ ਨਾਲ ਮਿਲ ਕੇ ਦੇਰ ਰਾਤ ਨਾਕਾ ਲਗਾ ਕੇ ਇੱਕ ਗੱਡੀ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਦਰਅਸਲ ਡਿਪਟੀ ਕਮਿਸ਼ਨਰ ਸੁਰਿੰਦਰ ਕੁਮਾਰ ਗਰਗ ਦੇ ਨਿਰਦੇਸ਼ਾਂ ਅਨੁਸਾਰ, ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮਨਜੀਤ ਸਿੰਘ ਨੇ ਇਸ ਦੇ ਨਾਲ ਮਿਲ ਕੇ ਬਸਤੀ ਸ਼ੇਖ ਦੇ ਰੋਡ ਤੋਂ ਰਵਿਦਾਸ ਚੌਂਕ ਨਾਕਾ ਲਗਾਇਆ ਹੋਇਆ ਸੀ।
ਇਸ ਦੌਰਾਨ ਇੱਕ ਹੋਂਡਾ ਅਮੇਜ਼ ਗੱਡੀ ਨੰਬਰ PB 08 EZ 7860 ਨੂੰ ਰੁਕਣ ਦਾ ਇਸ਼ਾਰਾ ਕੀਤਾ । ਚੈਕਿੰਗ ਦੇ ਦੌਰਾਨ ਗੱਡੀ ਦੇ ਵਿੱਚੋਂ ਪੰਜਾਬ ਕਿੰਗ ਵਿਸਕੀ ਦੀਆਂ 27 ਪੇਟੀਆਂ ਬਰਾਮਦ ਹੋਈਆਂ। ਇਸ ਦੌਰਾਨ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਖਿਲਾਫ ਥਾਣਾ 5 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ । ਪੁਲਿਸ ਵੱਲੋਂ ਇੱਕ ਆਰੋਪੀ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ। ਆਰੋਪੀਆਂ ਦੀ ਪਹਿਚਾਣ ਦੀਪਕ ਮਹਿਤਾ ਪੁੱਤਰ ਕਿਸ਼ੋਰ ਚੰਦ, ਨਿਵਾਸੀ ਈਸ਼ਵਰ ਨਗਰ ਘਾਹ ਮੰਡੀ ਗਗਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਗੁਰੂ ਨਗਰ ਬਸਤੀ ਮਿੱਠੂ ਦੇ ਰੂਪ ਵਿੱਚ ਹੋਈ ਹੈ।

