ਜਲੰਧਰ -(ਮਨਦੀਪ ਕੌਰ )- ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੌਏ ਕਮਿਸ਼ਨਰੇਟ ਪੁਲੀਸ ਨੇ 3 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲੀਸ ਨੇ ਅਰੋਪੀਆਂ ਦੇ ਕਬਜੇ ਵਿੱਚੋ 5.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਂਚ ਤੋਂ ਪਤਾ ਚੱਲੇ ਹੈ ਕਿ ਆਰੋਪੀ ਰਿੰਕੂ ਉਰਫ ਗਾਂਧੀ ਅਤੇ ਉਸਦੇ ਦੋ ਸਾਥੀ ਪਿਛਲੇ ਤਿੰਨ ਸਾਲ ਤੋਂ ਵਿਦੇਸ਼ ਵਿੱਚ ਬੈਠ ਕੇ ਤਸਕਰਾਂ ਦੇ ਸੰਪਰਕ ਵਿੱਚ ਸਨ। ਖੁਫੀਆ ਅਤੇ ਤਕਨੀਕੀ ਜਾਣਕਾਰੀਆਂ ਦੇ ਆਧਾਰ ਤੇ ਪੁਲਿਸ ਨੇ ਪੁਖਤਾ ਸਬੂਤ ਇਕੱਠੇ ਕੀਤੇ ਹਨ।
ਐਨਡੀਪੀਐਸ ਐਕਟ ਦੇ ਤਹਿਤ ਜਲੰਧਰ ਥਾਣਾ ਨੰਬਰ ਅੱਠ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਨੈਟਵਰਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸ ਆਈ ਵੱਲੋਂ ਪਰਯੋਗਿਤ ਨਸ਼ਾ ਤਸਕਰੀ ਗਿਰੋਹ ਦਾ ਹਿੱਸਾ ਹੈ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਤੋਂ ਜੁੜੇ ਨਸ਼ਾ ਤਸਕਰੀ ਨੈਟਵਰਕ ਦੇ ਜਰੀਏ ਨਸ਼ਾ ਪੰਜਾਬ ਵਿੱਚ ਲਿਆਇਆ ਜਾ ਰਿਹਾ ਹੈ। ਇਸ ਗਰੋ ਦੇ ਅਗਲੇ ਅਤੇ ਪਿਛਲੇ ਤਾਰ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਰਹੱਦ ਤੋਂ ਪਾਰ ਤੋ ਚੱਲ ਰਹੇ ਨੈਟਵਰਕ ਉੱਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਤਿਆਰ ਬੈਠੀ ਹੈ ।