ਜਲੰਧਰ -(ਮਨਦੀਪ ਕੌਰ )- ਜਿਲਾ ਬਾਰ ਐਸੋਸੀਏਸ਼ਨ ਨੇ ਜਲੰਧਰ ਦੇ ਮੈਂਬਰ ਐਡਵੋਕੇਟ ਸ: ਪਰਮਿੰਦਰ ਸਿੰਘ ਢੀਂਗਰਾ ਦੀ ਹੋਈ ਬੇਵਕਤ ਦੇਹਾਂਤ ਅਤੇ ਸੋਂਗ ਵਜੋ ਬੁੱਧਵਾਰ 28 ਮਈ ਨੂੰ ਸਾਰੇ ਵਕੀਲਾਂ ਨੇ ” ਨੋ ਵਰਕਿੰਗ ਡੇ” ਦਾ ਐਲਾਨ ਕੀਤਾ ਹੈ ।
ਸਬੰਧ ਵੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਦਿਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਨੇ ਕਿਹਾ ਕਿ ਇਹ ਇੱਕ ਬੇਹਦ ਹੀ ਮੰਦਭਾਗੀ ਘਟਨਾ ਹੈ ਜਿਸ ਵਿੱਚ ਸੀਨੀਅਰ ਵਕੀਲ ਸਰਦਾਰ ਪਰਮਿੰਦਰ ਸਿੰਘ ਢੀਂਗਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਇਸ ਦਿਲ ਤੋਂ ਹਾਲਾਤ ਦੇਣ ਵਾਲੀ ਘਟਨਾ ਦੇ ਮੱਦੇ ਨਜ਼ਰ ਰੱਖਦੇ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਵਜੋਂ ਜਿਲ੍ਹਾ ਐਸੋਸੀਏਸ਼ਨ ਨੇ ਸਰਬ ਸਹਿਮਤੀ ਨਾਲ ਬੁੱਧਵਾਰ 28 ਮਈ ਨੂੰ “ਨੋ ਵਰਕਿੰਗ ਡੇ” ਦਾ ਐਲਾਨ ਕੀਤਾ ਹੈ