ਜਲੰਧਰ -(ਮਨਦੀਪ ਕੌਰ )-ਜਲੰਧਰ ਦੀ ਇੱਕ ਕੁੜੀ ਦੇ ਨਾਲ ਬੱਸ ਦੇ ਵਿੱਚ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਨਾਬਾਲਿਕਾ ਜੋਤੀ ਜੋ ਆਪਣੇ ਰਿਸ਼ਤੇਦਾਰਾ ਨੂੰ ਮਿਲਣ ਵਾਸਤੇ ਰਾਜਸਥਾਨ ਗਈ ਹੋਈ ਸੀ। ਉਸ ਦੇ ਨਾਲ ਵਾਪਸੀ ਦੇ ਵਿੱਚ ਬਸ ਵਿੱਚ ਇਹ ਘਟਨਾ ਵਾਪਰੀ। ਨਾਬਾਲਗ ਪੀੜਿਤ ਦਾ ਕਹਿਣਾ ਹੈ ਕਿ ਉਹ 7 ਜੁਲਾਈ ਨੂੰ ਰਾਜਸਥਾਨ ਤੋਂ ਜਲੰਧਰ ਵਾਪਸ ਆ ਰਹੀ ਸੀ। ਤਾਂ ਬੱਸ ਦੇ ਵਿੱਚ ਉਸਦੇ ਨਾਲ ਇੱਕ ਨੌਜਵਾਨ ਵੀ ਬੈਠਾ ਹੋਇਆ ਸੀ ਪੀੜਤਾ ਦਾ ਕਹਿਣਾ ਹੈ ਕਿ ਰਸਤੇ ਵਿੱਚ ਜਦੋਂ ਬੱਸ ਕੁਝ ਦੇਰ ਲਈ ਰੁਕੀ ਤਾਂ ਇਸ ਦੌਰਾਨ ਸਾਰੀਆਂ ਸਵਾਰੀਆਂ ਬੱਸ ਵਿੱਚੋਂ ਥੱਲੇ ਉਤਰ ਗਈਆਂ ਅਤੇ ਉਸ ਨੌਜਵਾਨ ਨੇ ਉਸਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਡਰਾਇਆ ਧਮਕਾਇਆ ਵੀ ।
ਪੀੜੀਤਾ ਨੇ ਜਲੰਧਰ ਪਹੁੰਚਣ ਤੋਂ ਬਾਅਦ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਫਿਲਹਾਲ ਪੀੜਤਾ ਦੀ ਸ਼ਿਕਾਇਤ ਉੱਤੇ ਰਾਜਸਥਾਨ ਦੀ ਪੁਲਿਸ ਨੇ ਜ਼ੀਰੋ ਐਫ ਆਈਆਰ ਦਰਜ ਕਰ ਲਈ ਹੈ। ਅਤੇ ਕੇਸ ਜਲੰਧਰ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। ਆਰੋਪੀ ਦੀ ਪਹਿਚਾਨ ਫੇਰੂ ਦੇ ਰੂਪ ਵਿੱਚ ਹੋਈ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਲੜਕੀ ਦਾ ਮੈਡੀਕਲ ਕਰਵਾਉਣ ਦੇ ਨਾਲ ਹੀ ਬੱਸ ਸੰਚਾਲਕਾ ਤੋਂ ਵੀ ਪੁੱਛ ਪੜਤਾਲ ਕਰ ਰਹੀ ਹੈ ਅਗਰ ਸੀਟ ਬੁਕਿੰਗ ਹੋਈ ਹੈ ਤਾਂ ਕਿਸ ਦੇ ਨਾਮ ਤੇ ਹੋਈ ਹੈ ਤਾਂ ਕਿ ਆਰੋਪੀ ਤੱਕ ਪਹੁੰਚ ਕੀਤੀ ਜਾ ਸਕੇ ਫਿਲਹਾਲ ਆਰੋਪੀ ਫਰਾਰ ਹੈ।