ਪੰਜਾਬ -( ਮਨਦੀਪ ਕੌਰ )- ਘਣੋਰੀ ਬਾਡਰ ਉੱਤੇ ਮਰਨ ਵਰਤ ਲਈ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਲਗਾਤਾਰ ਮਰਨ ਵਰਤ ਜਾਰੀ ਹੈ । ਜਿਸ ਦੇ ਚਲਦੇ ਅੱਜ ਡੱਲੇਵਾਲ ਦੀ ਤਬੀਅਤ ਜ਼ਯਾਦਾ ਖਰਾਬ ਹੋ ਗਈ ਹੈ । ਸੂਚਨਾ ਮਿਲੀ ਹੈ ਕੇ ਅੱਜ ਡੱਲੇਵਾਲ ਦਾ ਬਲੱਡ ਪ੍ਰੇਸ਼ਰ ਬੁਹਤ ਘਟ ਹੋ ਗਿਆ ਸੀ। ਜਿਸ ਤੋ ਬਾਅਦ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਾਕਟਰੀ ਉਪਚਾਰ ਤੋ ਬਾਅਦ ਕਰੀਬਨ 1 ਘੰਟੇ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੇਸ਼ਰ ਕੰਟਰੋਲ ਵਿਚ ਆਇਆ ।
ਡੱਲੇਵਾਲ ਨੇ ਕਿਹਾ ਕੇ ਅਗਰ ਮੈਨੂੰ ਕਿਸਾਨਾ ਦੇ ਹਿੱਤ ਲਈ ਮਰਨਾ ਵੀ ਪਿਆ ਤਾ ਮੈਂ ਮਰਨ ਨੂੰ ਤਿਆਰ ਹਾਂ। ਓਹਨਾ ਦੇ ਪਰਿਵਾਰ ਵਾਲੇ ਬੁਹਤ ਜਿਆਦਾ ਘਬਰਾ ਗਏ ਸਨ । ਫਿਲਹਾਲ ਅਜੇ ਓਹਨਾ ਦੀ ਤਬੀਅਤ ਠੀਕ ਹੈ । ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੀ ਵੀ ਸਮੇਂ ਕੁੱਛ ਵੀ ਹੋ ਸਕਦਾ ਹੈ । ਓਹਨਾ ਦੀ ਸਿਹਤ ਦਿਨੋ ਦਿਨ ਖਰਾਬ ਹੋ ਰਹੀ ਹੈ । ਡਾਕਟਰਾਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਖਤਰੇ ਦੀ ਘੰਟੀ ਵਜਾਈ ਹੈ ।