ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਪੰਚਵਟੀ ਮੰਦਿਰ ਗਾਊਸ਼ਾਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਦੀ ਕਿਰਪਾ ਸਦਕਾ ਬੜੀ ਹੀ ਧੂਮਧਾਮ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ । ਜਿਸ ਦੇ ਉਪਲਕਸ਼ ਵਿੱਚ ਪੰਚਵਟੀ ਮੰਦਿਰ ਗਾਊਸ਼ਾਲਾ ਕਮੇਟੀ ਵੱਲੋਂ ਗੌਰਵ ਗਰੋਵਰ,ਯੋਗੇਸ਼ ਮਲਹੋਤਰਾ, ਬੱਬੂ ਬਜਾਜ , ਪਵਨ ਸਾਹਨੀ,ਸਚਿਨ ਅੰਗੁਰਾਲ, ਬੰਟੀ, ਟੋਨੀ, ਸਨੀ ਵਰਮਾ, ਨੂੰ ਇਸ ਪਾਵਨ ਮੌਕੇ ਉੱਤੇ ਸੱਦਾ ਪੱਤਰ ਦਿੱਤਾ ਗਿਆ । ਤਾਂ ਜੌ ਮਾਤਾ ਰਾਣੀ ਦੇ ਭਗਤ ਇਸ ਲੰਗਰ ਦੀ ਸੇਵਾ ਵਿਚ ਹੁਮ-ਹੁਮਾ ਕੇ ਪਹੁੰਚਣ।
ਪੰਚਵਟੀ ਗਾਊਸ਼ਾਲਾ ਕਮੇਟੀ ਪਿਛਲੇ 3 ਸਾਲਾਂ ਤੋਂ ਇਹ ਸੇਵਾ ਬੁਹਤ ਹੀ ਨਿਰਸਵਾਰਥ ਤਰੀਕੇ ਨਾਲ ਨਿਭਾ ਰਹੀ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਲੰਗਰ ਦਾ ਆਯੋਜਨ ਮਾਤਾ ਚਿੰਤਪੁਰਨੀ ਦਰਬਾਰ, ਗਗਰੇਟ , ਨਜ਼ਦੀਕ ਸ਼ਿਵਵਾੜੀ, ਲਗਾਇਆ ਜਾ ਰਿਹਾ ਹੈ।