ਜਲੰਧਰ -(ਮਨਦੀਪ ਕੌਰ )- ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ । ਜਿਸ ਵਿੱਚ ਅੰਤਰਰਾਸ਼ਟਰੀ ਡਰੱਗ ਮਾਫੀਆ ਦਾ ਪਰਦਾਫਾਸ਼ ਹੋਇਆ ਹੈ । ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਡੀਸੀਪੀ ਮਨਪ੍ਰੀਤ ਢਿੱਲੋ, ਏਡੀਸੀਪੀ ਜੈਅੰਤਪੁਰੀ ਅਤੇ ਏਸੀਪੀ ਅਮਰਬੀਰ ਸਿੰਘ ਨਿਗਰਾਨੀ ਦੇ ਵਿੱਚ ਸੀਆਈਏ ਸਟਾਫ ਇਨਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨਾਂ ਦੀ ਟੀਮ ਦੁਆਰਾ ਕੀਤਾ ਗਿਆ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਤਲਾਸ਼ ਦੇ ਵਿੱਚ ਸਾਡੀ ਟੀਮ ਮਦਾਕਨੀ ਫਾਰਮ ਦੀ ਸਰਵਿਸ ਲਾਈਨ ਵਿੱਚ ਮੌਜੂਦ ਸੀ। ਇਸੇ ਦੌਰਾਨ ਸ਼ੱਕ ਦੇ ਆਧਾਰ ਉੱਤੇ ਇੱਕ ਨੌਜਵਾਨ ਨੂੰ ਰੋਕਿਆ ਗਿਆ ਜਿਸ ਨੇ ਆਪਣਾ ਨਾਮ ਸਾਗਰ ਬੱਬਰ ਪੁੱਤਰ ਪ੍ਰਦੀਪ ਬੱਬਰ ਨਿਵਾਸੀ ਮਾਡਲ ਹਾਊਸ ,ਜਲੰਧਰ ਦੱਸਿਆ।
ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ 200 ਗ੍ਰਾਮ ਕੋਕੀਨ, 2 ਕਿਲੋ ਚਰਸ,20 ਗਰਾਮ ਆਈਸ,22 ਗ੍ਰਾਮ ਐਲ.ਐਸ.ਡੀ ਗੋਲੀਆਂ, ਅਤੇ ਇੱਕ 32 ਬੋਰ ਦੀ ਪਿਸਟਲ ਬਰਾਮਦ ਹੋਈ। ਇਸ ਕਾਰਵਾਈ ਦੇ ਅਨੁਸਾਰ ਉਸ ਦਾ ਇੱਕ ਹੋਰ ਸਾਥੀ ਧਰਮਾਸ਼ੂ ਉਰਫ ਲਵ, ਪੁੱਤਰ ਮਨੋਜ ਕੁਮਾਰ ਨਿਵਾਸੀ ਬਸਤੀ ਸ਼ੇਖ ਜਲੰਧਰ ਨੂੰ ਗਿਰਫਤਾਰ ਕੀਤਾ ਗਿਆ ਹੈ । ਇਸਦੇ ਕੋਲੋਂ 5 ਗ੍ਰਾਮ ਕੋਕੀਨ, ਇੱਕ ਬੱਤੀ ਬੋਰ ਦੀ ਰਿਵਾਲਵਰ, ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਦੋਵਾਂ ਅਰੋਪੀਆਂ ਦੇ ਖਿਲਾਫ ਥਾਣਾ ਰਾਮਾ ਮੰਡੀ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ।
ਆਰੋਪੀ ਸਾਗਰ ਬੱਬਰ ਦੇ ਖਿਲਾਫ ਮੋਹਾਲੀ ਦੇ ਖਰੜ ਅਤੇ ਹਿਮਾਚਲ ਦੇ ਵਿੱਚ ਐਨਡੀਪੀਐਸ ਦੇ ਮਾਮਲੇ ਦਰਜ ਹਨ ਜਦਕਿ ਆਰੋਪੀ ਪਰਮਾਸ਼ੂ ਦੇ ਖਿਲਾਫ ਵੀ ਥਾਣਾ ਖਰੜ ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੈ।
ਦੋਵੇਂ ਆਰੋਪੀਆਂ ਦਾ ਪੁਲਿਸ ਵੱਲੋਂ ਰਿਮਾਂਡ ਲੈ ਲਿਆ ਗਿਆ ਹੈ ਅਤੇ ਦੋਨਾਂ ਕੋਲੋਂ ਪੁੱਛਗਿਛ ਜਾਰੀ ਹੈ। ਤਾਂ ਜੋ ਇਹਨਾਂ ਕੋਲੋਂ ਜਾਣਕਾਰੀ ਮਿਲ ਸਕਣ ਕਿ ਉਹ ਇਹ ਚੀਜ਼ਾਂ ਕਿਸ ਨੂੰ ਦੇਣ ਆਏ ਸਨ ਜਾਂ ਕਿਸ ਨੂੰ ਦੇ ਕੇ ਆਏ ਹਨ । ਤਾਂ ਜੋ ਇਹਨਾਂ ਦੇ ਨਾਲ ਮਿਲੇ ਹੋਰ ਡਰੱਗ ਡੀਲਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

