ਸਿੰਗਾਪੁਰ-ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਉੱਤੇ ਦੋ ਭਰਤੀਏ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਇਹਨਾਂ ਦੋਵਾਂ ਮਹਿਲਾਵਾਂ ਨੇ ਸਿੰਗਾਪੁਰ ਦੀਆ ਵੱਖ ਵੱਖ ਦੁਕਾਨਾਂ ਉੱਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ I ਹਨ ਦੋਵਾਂ ਮਹਿਲਾਵਾਂ ਨੂੰ ਦੇਸ਼ ਛੱਡਣ ਤੋਂ ਪਹਿਲਾ ਹਿਰਾਸਤ ਵਿਚ ਲਿਆ ਗਿਆ ਹੈ I ਟਰਮੀਨਲ -3 ਦੇ ਖੇਤਰ ਵਿਚ ਚੋਰੀ ਦੀ ਸ਼ੱਕੀ ਹਾਲਤ ਵਿਚ ਪੁਲਿਸ ਨੂੰ ਸੂਚਿਤ ਕੀਤਾ ਗਿਆ I
CCTV ਦੀ ਫੁਟੇਜ ਰਹੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹਨਾਂ ਦੋਵਾਂ ਮਹਿਲਾਵਾਂ ਦੀ ਪਹਿਚਾਣ ਕਰ ਓਹਨਾ ਨੂੰ ਲੱਭ ਲਿਆ I ਓਹਨਾ ਕੋਲੋਂ ਚੋਰੀ ਕੀਤਾ ਹੋਇਆ ਪਰਸ,ਬੈਕਪੈਕ ,ਅਤੇ ਪਰਫ਼ਯੂਮ ਦੀ ਬੋਤਲ ਬਰਾਮਦ ਕੀਤੀ ਗਈ ਹੈ I ਇਹਨਾਂ ਦੀ ਕੁਲ ਕੀਮਤ 635 ਸਿੰਗਾਪੁਰ ਡਾਲਰ (42288 ਰੁਪਏ) ਸੀ I 10 ਸੂਚੀ ਜਾਨੀ ਅੱਜ ਇਹਨਾਂ ਨੂੰ ਅਦਾਲਤ ਵਿਚ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ I ਅਗਰ ਇਸ ਵਿਚ ਇਹ ਦੋਵੇ ਦੋਸ਼ੀ ਪਾਈਆਂ ਗਿਆ ਤਾ ਇਹਨਾਂ ਨੂੰ 7 ਸਾਲ ਦੀ ਸਜਾ ਅਤੇ ਜੁਰਮਾਨਾ ਜਾ ਫਿਰ ਦੋਵੇ ਹੋ ਸਕਦੇ ਹਨ