International desk- ਬੀਤੇ ਦਿਨੀ ਨੇਪਾਲ ਸਰਕਾਰ ਵੱਲੋਂ ਸੋਸ਼ਲ ਮੀਡੀਆ ਉੱਤੇ ਲਗਾਏ ਗਏ ਬੈਨ ਕਰਕੇ ਉਥੋਂ ਦੇ ਲੋਕਾਂ ਦੇ ਵਿਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਪੂਰੇ ਦੇਸ਼ ਦੇ ਵਿੱਚ ਦੰਗੇ ਫਸਾਦ ਹੋ ਰਹੇ ਹਨ । ਸਥਿਤੀ ਇੱਥੋਂ ਤੱਕ ਵਿਗੜ ਚੁੱਕੀ ਹੈ ਕਿ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਹਿੰਸਕ ਝੜਪ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਜ਼ਖਮੀ ਹੋ ਚੁੱਕੇ ਹਨ। ਸਥਿਤੀ ਨੂੰ ਬੇਕਾਬੂ ਹੁੰਦੇ ਦੇਖ ਕੇ ਸਰਕਾਰ ਨੇ ਸੋਸ਼ਲ ਮੀਡੀਆ ਉੱਤੋਂ ਬੈਨ ਤਾਂ ਹਟਾ ਦਿੱਤਾ ਲੇਕਿਨ ਸਥਿਤੀ ਫਿਰ ਵੀ ਕਾਬੂ ਦੇ ਵਿੱਚ ਨਹੀਂ ਆ ਰਹੀ।
ਇਸੇ ਗੁੱਸੇ ਦੇ ਚਲਦੇ ਨੌਜਵਾਨਾਂ ਵੱਲੋਂ ਕਈ ਜਗਾਵਾਂ ਉੱਤੇ ਭੰਨ ਤੋੜ ਕੀਤੀ ਜਾ ਰਹੀ ਹੈ। ਲੋਕਾਂ ਵਿੱਚ ਰੋਸ਼ ਇਸ ਅੰਤ ਤੱਕ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਰਿਹਾਇਸ਼ੀ ਸਥਾਨ ਨੂੰ ਵੀ ਅੱਗ ਲਗਾ ਦਿੱਤੀ। ਜਿਸ ਮਗਰੋਂ ਰਾਸ਼ਟਰਪਤੀ ਰਾਮ ਚੰਦਰ ਪੰਡੇਲ ਅਤੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਸਣੇ ਨੇਪਾਲ ਦੇਸ਼ ਦੇ ਕਈ ਮੰਤਰੀਆਂ ਨੂੰ ਅਸਤੀਫੇ ਦੇਣੇ ਪਏ। ਜਦ ਕਿ ਹੁਣ ਤਾਂ ਉਹ ਦੇਸ਼ ਛੱਡਣ ਦੀ ਫਰਾਕ ਦੇ ਵਿੱਚ ਹਨ।
ਨੇਪਾਲ ਵਿੱਚ ਹੋ ਰਹੇ ਦੰਗਿਆਂ ਦੇ ਚਲਦੇ ਇੱਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਭਾਰਤੀ ਫੁੱਟਬਾਲ ਖਿਡਾਰਨ ਜੋ ਕਿ ਵਾਲੀਬਾਲ ਲੀਗ ਲਈ ਉਥੇ ਗਈ ਸੀ। ਉਹ ਉਥੇ ਫਸੀ ਹੋਈ ਹੈ। ਉਸਨੇ ਰੋਂਦੇ ਰੋਂਦੇ ਆਪਣਾ ਸਾਰਾ ਹਾਲ ਸੁਣਾਇਆ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।
ਨੇਪਾਲ ਦੇ ਵਿੱਚ ਫਸੀ ਵਾਲੀਬਾਲ ਖਿਡਾਰਨ ਕੁੜੀ ਨੇ ਆਪਣਾ ਨਾਮ ਉਪਾਸਨਾ ਦੱਸਿਆ ਹੈ। ਉਹ ਨੇਪਾਲ ਦੇ ਪੋਖਰਾ ਵਿਖੇ ਇਕ ਵਾਲੀਬਾਲ ਲੀਗ ਨੂੰ ਹੋਸਟ ਕਰਨ ਆਈ ਸੀ, ਜਿਸ ਤੋਂ ਬਾਅਦ ਉੱਥੇ ਸੋਸ਼ਲ ਮੀਡੀਆ ਬੈਨ ਮਗਰੋਂ ਹਾਲਾਤ ਬੇਕਾਬੂ ਹੋ ਗਏ ਤੇ ਹਰ ਪਾਸੇ ਲੋਕ ਭੜਕੇ ਹੋਏ ਹਨ। ਉਸ ਕੁੜੀ ਨੇ ਅੱਗੇ ਦੱਸਿਆ ਕਿ ਇੱਥੋਂ ਦੇ ਹਾਲਾਤ ਇਨੇ ਮਾੜੇ ਹਨ ਕਿ ਉਥੋਂ ਦੇ ਲੋਕਾਂ ਨੇ ਜਿੱਥੇ ਉਹ ਕੁੜੀ ਰਹਿ ਰਹੀ ਸੀ। ਉਸ ਹੋਟਲ ਨੂੰ ਅੱਗ ਲਗਾ ਦਿੱਤੀ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜੀ ਹੈ ਪਰ ਉਸ ਦਾ ਸਮਾਨ ਸਾਰਾ ਸੜ ਗਿਆ। ਉਸਨੇ ਅੱਗੇ ਦੱਸਿਆ ਕਿ ਜਦੋਂ ਉਹ ਹੋਟਲ ਦੇ ਵਿੱਚੋਂ ਆਪਣੀ ਜਾਨ ਬਚਾਉਣ ਦੇ ਲਈ ਭੱਜੀ ਤਾਂ ਉਸ ਦੇ ਪਿੱਛੇ ਕੁਝ ਨੌਜਵਾਨ ਡੰਡਾ ਲੈ ਕੇ ਭੱਜੇ। ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਕਿਸੀ ਹੋਰ ਸੁਰਖਿਤ ਜਗ੍ਹਾ ਉੱਤੇ ਜਾ ਕੇ ਸ਼ਰਨ ਲਈ।
ਕੁੜੀ ਨੇ ਅੱਗੇ ਦੱਸਿਆ ਕਿ ਇੱਥੇ ਦੇ ਲੋਕ ਨੇਪਾਲ ਦੇ ਨਾਗਰਿਕਾਂ ਤੇ ਵਿਦੇਸ਼ੀਆਂ ‘ਚ ਕੋਈ ਅੰਤਰ ਨਹੀਂ ਦੇਖ ਰਹੇ ਤੇ ਸਭ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ ਇੱਥੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਉਸ ਨੇ ਕਿਹਾ ਕਿ ਉਹ ਨਹੀਂ ਜਾਣਦੀ ਉਹ ਹੋਰ ਕਿੰਨੀ ਦੇਰ ਇਸ ਹੋਟਲ ‘ਚ ਰਹਿ ਸਕੇਗੀ, ਪਰ ਉਹ ਭਾਰਤੀ ਅੰਬੈਸੀ ਨੂੰ ਕਹਿਣਾ ਚਾਹੁੰਦੀ ਹੈ ਕਿ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਬਚਾਇਆ ਜਾਵੇ। ਉਸ ਨੇ ਦੱਸਿਆ ਕਿ ਉਸ ਦੇ ਨਾਲ ਹੋਰ ਵੀ ਕਈ ਲੋਕ ਮੌਜੂਦ ਹਨ, ਜੋ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ।
ਉਸ ਨੇ ਕਿਹਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਸਰਕਾਰ ਤੱਕ ਪਹੁੰਚ ਸਕੇ ਤੇ ਉਨ੍ਹਾਂ ਨੂੰ ਬਚਾਇਆ ਜਾ ਸਕੇ। ਉਸ ਨੇ ਅੰਤ ਹੱਥ ਜੋੜਦਿਆਂ ਕਿਹਾ ਕਿ ਮੈਂ ਤੁਹਾਡੇ ਤੋਂ ਮਦਦ ਦੀ ਗੁਹਾਰ ਲਗਾ ਰਹੀ ਹਾਂ। ਅਸੀਂ ਇਕੱਲੇ ਹਾਂ ਤੇ ਸਾਨੂੰ ਇੱਥੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ।