International desk – UK ਸਰਕਾਰ ਨੇ ਇੱਕ ਨਵੀਂ ਨੀਤੀ ਤਹਿਤ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿੱਥੋਂ ਦੇ ਨਾਗਰਿਕਾਂ ਨੂੰ ਅਪਰਾਧਾਂ ਲਈ ਪਹਿਲਾਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਫਿਰ ਹੀ ਉਹ ਆਪਣੀ ਅਪੀਲ ਕਰ ਸਕਣਗੇ।
ਇਸ ਨੀਤੀ ਦਾ ਮਤਲਬ ਹੈ ਕਿ ਜੇ ਕੋਈ ਭਾਰਤੀ ਨਾਗਰਿਕ uk ਵਿੱਚ ਕਿਸੇ ਅਪਰਾਧਿਕ ਗਤੀਵਿਧੀਆਂ ਵਿਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹ ਯੂਕੇ ਵਿੱਚ ਰਹਿ ਕੇ ਆਪਣੇ ਦੇਸ਼ ਨਿਕਾਲੇ ਵਿਰੁੱਧ ਅਪੀਲ ਨਹੀਂ ਕਰ ਸਕੇਗਾ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਮੁੱਖ ਉਦੇਸ਼ ਜੇਲ੍ਹਾਂ ਦੀ ਭੀੜ ਘਟਾਉਣਾ ਅਤੇ ਜਨਤਾ ਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ।