ਪੰਜਾਬ -(ਮਨਦੀਪ ਕੌਰ)- ਭਾਰਤ ਨੇ 12 ਸਾਲ ਬਾਅਦ ICC ਚੈਂਪੀਅਨਸ ਟਰਾਫੀ ਜੀਤ ਕੇ ਇਤਿਹਾਸ ਰੱਚ ਦਿੱਤਾ ਹੈ। ਜਦੋਂ ਤੋਂ ਰੋਹਿਤ ਸ਼ਰਮਾ ਕਪਤਾਨ ਬਣੇ ਹਨ ਓਦੋਂ ਤੋਂ ਇਹ ਪਹਿਲੀ ਟਰਾਫੀ ਹੈ ਜੋ ਭਾਰਤ ਨੂੰ ਮਿਲੀ ਹੈ। ਜਦ ਕੇ ਰੋਹਿਤ ਅਤੇ ਵਿਰਾਟ ਦਾ ਇਹ ਚੋਥਾ ICC ਖਿਤਾਬ ਬਣਿਆ ਹੈ। ਇਸ ਦੇ ਨਾਲ ਹੀ ਭਾਰਤ ਸਭ ਤੋਂ ਜਿਆਦਾ ਚੈਂਪੀਅਨ ਟਰਾਫੀ ਜਿੱਤਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਲਗਾਤਾਰ ਦੂਸਰਾ ICC ਟੂਰਨਾਂਮੈਂਟ ਆਪਣੇ ਨਾਮ ਕਰਾਇਆ ਹੈ । ਕਿਉਕਿ ਪਿਛਲੇ ਸਾਲ ਰੋਹਿਤ ਦੀ ਕਪਤਾਨੀ ਵਿਚ T-20 ਵਰਡ ਕੱਪ 2024 ਵਿੱਚ ਜਿੱਤਿਆ ਸੀ।