ਤਰਨ ਤਾਰਨ -(ਮਨਦੀਪ ਕੌਰ )- ਤਰਨ ਤਾਰਨ ਦੇ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਅੱਠਵੇਂ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦਿੱਤੀ ਹੈ। ਦੱਸ ਦਈਏ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਹੁਣ ਤੱਕ ਅੱਠ ਰਾਊਂਡ ਹੋ ਚੁੱਕੇ ਹਨ ਅਤੇ ਅੱਠਵੇਂ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਸੰਧੂ ਅੱਗੇ ਚੱਲ ਰਹੇ ਹਨ। ਪਹਿਲੇ ਦੋ ਰਾਉਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਚੱਲ ਰਹੇ ਸਨ ਲੇਕਿਨ ਅੱਠਵੇਂ ਰਾਊਂਡ ਤੱਕ ਆਪ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਮਾਤ ਦਿੱਤੀ ਹੈ। ਦੱਸ ਦਈਏ ਇਸ ਸਮੇਂ ਆਮ ਆਦਮੀ ਪਾਰਟੀ 3668 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ – 20454
ਸ਼੍ਰੋਮਣੀ ਅਕਾਲੀ ਦਲ -16786
ਕਾਂਗਰਸ -8760
ਅਕਾਲੀ ਦਲ ਵਾਰਿਸ ਪੰਜਾਬ ਦੇ – 9162
ਭਾਜਪਾ -2303

