ਜਲੰਧਰ -(ਮਨਦੀਪ ਕੌਰ )- ਜਲੰਧਰ ਸ਼ਹਿਰ ਦੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਦੇਖਿਆ ਜਾਵੇ ਤਾਂ ਰੋਜ਼ਾਨਾ ਹੀ ਸ਼ਹਿਰ ਦੇ ਵਿੱਚ ਆਮ ਲੋਕਾਂ ਦੇ ਨਾਲ ਲੁੱਟ ਖੋਹ ਹੋ ਜਾਂਦੀ ਹੈ। ਇਹੋ ਜਿਹਾ ਹੀ ਇੱਕ ਦਿਨ ਦਿਹਾੜੇ ਦਾ ਮਾਮਲਾ ਇੱਕ ਆਮ ਵਿਅਕਤੀ ਦੇ ਨਾਲ ਜਲੰਧਰ ਦੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਰੇੜੀ ਉੱਤੇ ਭਟੂਰੇ ਖਾ ਰਿਹਾ ਨੌਜਵਾਨ ਲੁੱਟ ਖੋ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਛੇ ਨੰਬਰ ਥਾਣੇ ਦੇ ਨਜ਼ਦੀਕ ਪੈਂਦੇ ਦੇ ਮੈਂਬਰੋਂ ਚੌਂਕ ਦੀ ਹੈ। ਜਿੱਥੇ ਇੱਕ ਐਕਟੀਵਾ ਅਤੇ ਇੱਕ ਮੋਟਰਸਾਈਕਲ ਉੱਤੇ ਪੰਜ ਲੁਟੇਰੇ ਸਵਾਰ ਹੋ ਕੇ ਆਏ ਅਤੇ ਭਟੂਰੇ ਖਾਂਦੇ ਵਿਅਕਤੀ ਦੇ ਸੋਨੇ ਦੀ ਮੁੰਦੀ ਲੈ ਕੇ ਫਰਾਰ ਹੋ ਗਏ। ਇਸ ਸੰਬੰਧ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।
ਪੀੜਿਤ ਦੀ ਪਹਿਚਾਨ ਧਿਆਨ ਚੰਦ ਨਿਵਾਸੀ ਪਠਾਣਕੋਟ ਦੇ ਰੂਪ ਵਿੱਚ ਹੋਈ ਹੈ। ਉਸਨੇ ਦੱਸਿਆ ਕਿ ਉਹ ਗੋਲਡਨ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਲਈ ਆਇਆ ਸੀ। ਇਸ ਦੌਰਾਨ ਭੁੱਖ ਲੱਗਣ ਦੇ ਕਾਰਨ ਉਹ ਰੇੜੀ ਉੱਤੇ ਖੜਾ ਹੋ ਕੇ ਭਟੂਰੇ ਖਾ ਰਿਹਾ ਸੀ। ਇਸ ਦੌਰਾਨ ਐਕਟੀਵਾ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਪੰਜ ਲੁਟੇਰੇ ਆਏ । ਪੱਕੇ ਰੇਹੜੀ ਦੇ ਕੋਲ ਖੜੇ ਹੋ ਕੇ ਕੈਰਮ ਬੋਰਡ ਦਾ ਜੂਆ ਖੇਡਣ ਲੱਗੇ। ਫਿਰ ਦੇਖਦੇ ਹੀ ਦੇਖਦੇ ਉਸ ਦੀ ਸੋਨੇ ਦੀ ਮੁੰਦੀ ਖੋਹ ਕੇ ਫਰਾਰ ਹੋ ਗਏ। ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਮੁੰਦੀ ਦੀ ਕੀਮਤ ਲਗਭਗ 1 ਲੱਖ ਰੁਪਏ ਹੈ। ਦਿਨ ਦਿਹਾੜੇ ਇਹੋ ਜਿਹੀ ਘਟਨਾ ਵਾਪਰਨ ਦੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਰੇੜੀ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਲੁਟੇਰੇ ਉਸ ਦੀ ਰੇੜੀ ਉੱਤੇ ਪਹਿਲੀ ਵਾਰ ਆਏ ਸਨ। ਹੋਣ ਤੋਂ ਬਾਅਦ ਪੀੜਿਤ ਵਿਅਕਤੀ ਨੇ ਕਾਫੀ ਟਾਈਮ ਉਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਲੇਕਿਨ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।