ਜਲੰਧਰ -(ਮਨਦੀਪ ਕੌਰ )-ਪੰਜਾਬ ਨੈਸ਼ਨਲ ਬੈਂਕ ਲੰਬੜਾਂ ਵਿੱਚੋ ਪੈਸੇ ਕੱਢਵਾਉਣ ਆਈ ਔਰਤ ਠੱਗੀ ਦਾ ਸ਼ਿਕਾਰ ਹੋ ਗਈ। ਪੀੜਿਤ ਦੀ ਪਹਿਚਾਣ ਮਨਜੀਤ ਕੌਰ ਪਤਨੀ ਕਮਲਜੀਤ ਨਿਵਾਸੀ NRI ਕਾਲੋਨੀ ਪਿੰਡ ਲੰਬੜਾਂ ਦੇ ਰੂਪ ਵਿੱਚ ਹੋਈ ਹੈ। ਪੀੜਿਤ ਮਨਜੀਤ ਕੌਰ ਨੇ ਦੱਸਿਆ ਕੇ ਉਹ ਸਵੇਰੇ 11 ਵਜੇ ਲੰਬੜਾਂ ਬਾਜ਼ਾਰ ਵਿੱਚ ਪੈਂਦੇ ਪੰਜਾਬ ਨੈਸ਼ਨਲ ਬੈਂਕ ਵਿੱਚੋ ਨਗਦੀ ਕਢਵਾਉਣ ਗਈ ਸੀ। ਪੀੜਿਤ ਨੇ ਦੱਸਿਆ ਕੇ ਉਸ ਨੇ ਆਪਣੇ ਖਾਤੇ ਵਿੱਚੋ ਕੁਲ 70000 ਦੀ ਨਗਦੀ ਕੱਢਵਾਈ ਸੀ।ਅਤੇ ਬੈਂਕ ਦੀ ਕੁਰਸੀ ਉਪਰ ਬੈਠ ਕੇ ਨਗਦੀ ਗਿਣਨ ਲੱਗੀ ਅਤੇ ਪੈਸੇ ਗਿਣਨ ਤੋਂ ਬਾਅਦ ਉਸ ਨੇ ਸਾਰੇ ਪੈਸੇ ਪਰਸ ਵਿੱਚ ਪਾ ਲਏ। ਉਸ ਤੋਂ ਬਾਅਦ ਬੈਗ ਨੂੰ ਆਪਣੇ ਮੋਢੇ ਉੱਤੇ ਟੰਗ ਲਿਆ।
ਪੀੜੀਤਾ ਨੇ ਦੱਸਿਆ ਕੇ ਜਿਵੇ ਹੀ ਉਹ ਬੈਂਕ ਵਿੱਚੋ ਬਾਹਰ ਨਿਕਲੀ ਤਾ ਉਸ ਪਿੱਛੇ 2 ਔਰਤਾਂ ਚੱਲ ਪਾਈਆਂ। ਜਿਹਨਾਂ ਨੇ ਆਪਣਾ ਮੂੰਹ ਸ਼ਾਲ ਨਾਲ ਢਕਿਆ ਹੋਇਆ ਸੀ। ਜਿਸ ਤੋਂ ਬਾਅਦ ਉਹ ਦੋਵੇਂ ਔਰਤਾਂ ਭੱਜ ਕੇ ਚਿੱਟੀ ਮੋੜ ਵੱਲ ਚਲੀ ਗਈ ਆ। ਪੀੜਿਤਾਂ ਨੇ ਦੱਸਿਆ ਕਿ ਉਸਨੇ ਆਪਣਾ ਐਕਟੀਵਾ ਦੇ ਅੱਗੇ ਰੱਖਿਆ ਸੀ ਅਤੇ ਉਸਨੇ ਜਦੋਂ ਘਰ ਆ ਕੇ ਆਪਣਾ ਬੈਗ ਚੈੱਕ ਕੀਤਾ ਤਾਂ ਉਸ ਵਿੱਚ ਪੈਸੇ ਨਹੀਂ ਸਨ। ਉਸ ਤੋਂ ਬਾਅਦ ਮਨਜੀਤ ਕੌਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪਹੁੰਚੀ। ਅਤੇ ਉੱਥੇ ਜਾ ਕੇ ਚੈੱਕ ਕੀਤਾ ਪਰ ਉਹ ਦੋ ਔਰਤਾਂ ਨਹੀਂ ਮਿਲੀਆਂ।
ਪੀੜਤਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੋ ਔਰਤਾਂ ਨੇ ਹੀ ਉਸ ਦਾ ਬੈਗ ਕੱਟ ਕੇ ਉਸ ਵਿੱਚੋਂ ਨਗਦੀ ਕੱਢੀ ਹੈ। ਮਹਿਲਾ ਨੇ ਉਹਨਾਂ ਦੋ ਔਰਤਾਂ ਦੇ ਖਿਲਾਫ ਲਾਂਬੜਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਹੈ । ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਸਾਰੀ ਵਾਰਦਾਤ ਪੰਜਾਬ ਨੈਸ਼ਨਲ ਬੈਂਕ ਦੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ।