ਲੁਧਿਆਣਾ -(ਮਨਦੀਪ ਕੌਰ )- ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਇਸ ਸਮੇਂ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪਤੰਗ ਦਾ ਲਾਲਚ ਦੇ ਕੇ ਇੱਕ ਨੌਜਵਾਨ ਨੇ ਅੱਠ ਸਾਲਾਂ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਘਟਨਾ ਦਾ ਪਤਾ ਚਲਦੇ ਹੀ ਪੀੜਿਤ ਮਾਸੂਮ ਬੱਚੇ ਦੇ ਪਿਤਾ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਪੀੜਿਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀ ਉੱਤੇ ਪੋਸਕੋ ਐਕਟ ਦੀ ਧਾਰਾ ਚਾਰ ਦੇ ਤਹਿਤ ਮਾਮਲਾ ਦਰਜ ਕੀਤਾ। ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਦੀ ਪਹਿਚਾਨ ਅਰਸ਼ਦੀਪ ਸਿੰਘ ਉਮਰ 30 ਸਾਲ ਦੇ ਰੂਪ ਵਿੱਚ ਹੋਈ ਹੈ।
ਪੀੜਿਤ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਅਤੇ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲਿਆ। ਦੋਸ਼ੀ ਰਾਮਗੜ੍ਹ ਫਿਲੋਰ ਜ਼ਿਲਾ ਜਲੰਧਰ ਦਾ ਰਹਿਣ ਵਾਲਾ ਹੈ ਪਰ ਉਸ ਸਮੇਂ ਦੋਸ਼ੀ 175 ਹੈਦਰ ਇਨਕਲੇਵ ਕਲਾ ਵਿੱਚ ਰਹਿ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਹ ਸਾਰੀ ਘਟਨਾ 14 ਦਸੰਬਰ 2025 ਦੀ ਹੈ। ਬਿਆਨ ਦਰਜ ਕਰਵਾਉਂਦੇ ਹੋਏ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਅੱਠ ਸਾਲ ਦਾ ਬੇਟਾ ਹੈ। ਜਦੋਂ ਉਹ ਘਰ ਆਇਆ ਤਾਂ ਉਸ ਦੇ ਪਜਾਮੇ ਨੂੰ ਖੂਨ ਲੱਗਾ ਹੋਇਆ ਸੀ ਅਤੇ ਉਸ ਦੇ ਪਿੱਛੇ ਬਹੁਤ ਦਰਦ ਹੋ ਰਿਹਾ ਸੀ। ਜਦੋਂ ਪੀੜਤ ਦੇ ਪਿਤਾ ਵੱਲੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਬੇਟੇ ਦੇ ਪਜਾਮੀ ਵਿੱਚ ਅੰਦਰੂਨੀ ਭਾਗ ਤੇ ਖੂਨ ਲੱਗਾ ਹੋਇਆ ਹੈ। ਅਤੇ ਉਸ ਦੇ ਪਿੱਛੇ ਲੈਟਰਿੰਗ ਵਾਲੀ ਜਗ੍ਹਾ ਤੇ ਦਰਦ ਹੋ ਰਿਹਾ ਸੀ।
ਜਦੋਂ ਘਬਰਾਏ ਹੋਏ ਪਿਤਾ ਨੇ ਆਪਣੇ ਪੁੱਤਰ ਤੋਂ ਗੱਲ ਪੁੱਛੀ ਤਾਂ ਉਸਨੇ ਦੱਸਿਆ ਕਿ ਨਾਲ ਦੀ ਗਲੀ ਦੇ ਵਿੱਚ ਰਹਿਣ ਵਾਲਾ ਅਰਸ਼ ਉਸ ਨੂੰ ਪਤੰਗ ਦਾ ਲਾਲਚ ਦੇ ਕੇ ਉਸਨੂੰ ਘਰ ਲੈ ਗਿਆ। ਘਰ ਦੇ ਕਮਰੇ ਦੇ ਵਿੱਚ ਜਾ ਕੇ ਅਰਸ਼ ਵੱਲੋਂ ਉਸ ਅੱਠ ਸਾਲਾਂ ਮਾਸੂਮ ਦੇ ਪਿੱਛੇ ਆਪਣਾ ਗੁਪਤ ਅੰਗ ਪਾਇਆ ਗਿਆ। ਇਸ ਹਾਦਸੇ ਦੇ ਵਿੱਚ ਅੱਠ ਸਾਲਾ ਮਾਸੂਮ ਦੇ ਕਾਫੀ ਸੱਟਾਂ ਵੀ ਲੱਗੀਆਂ ਹੋਈਆਂ ਸਨ।
ਨੋਟ:-ਅਜਿਹੀਆਂ ਖਬਰਾਂ ਸਾਨੂੰ ਰੋਜ਼ ਸੁਣਨ ਨੂੰ ਮਿਲਦੀਆਂ ਹਨ ਜਿਸ ਦੇ ਵਿੱਚ ਨਾ ਤਾਂ ਕੁੜੀ ਦਾ ਫਰਕ ਕੀਤਾ ਜਾਂਦਾ ਹੈ ਅਤੇ ਨਾ ਹੀ ਮੁੰਡੇ ਦਾ। ਚੜਦਾ ਪੰਜਾਬ ਟੀਵੀ ਦੀ ਪੂਰੀ ਟੀਮ ਹੱਥ ਜੋੜ ਕੇ ਸਾਰੇ ਮਾਪਿਆਂ ਨੂੰ ਬੇਨਤੀ ਕਰਦੇ ਹਨ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ। ਚੱਲ ਰਹੇ ਅੱਜ ਦੇ ਦੌਰ ਦੇ ਵਿੱਚ ਆਪਣੇ ਕਰੀਬੀਆਂ ਉੱਤੇ ਵੀ ਯਕੀਨ ਕਰਨਾ ਮੁਨਾਸਿਫ ਨਹੀਂ।

