ਪੰਜਾਬ ਨਿਊਜ਼ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਮੋਗਾ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ 2 ਗੱਡੀਆਂ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੇ ਆਉਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਨ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਧਰਮਕੋਟ ਰੋਡ ਕੋਟ ਇਸੇ ਖਾ ਦੇ ਰੂਪ ਵਿੱਚ ਹੋਈ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਨਿਰਮਲ ਸਿੰਘ ਰੋਜਾਨਾ ਦੀ ਤਰ੍ਹਾਂ ਕੰਮ ਉੱਤੇ ਜਾਨ ਲਈ ਕੋਟ ਇਸੇ ਖਾ ਤੋਂ ਮੋਗੇ ਲਈ ਨਿਕਲਿਆ ।
ਪਰ ਜਦੋਂ ਉਹ ਦਾਣਾ ਮੰਡੀ ਦੇ ਕੋਲ ਲੱਗੇ ਕੰਡੇ ਦੇ ਕੋਲ ਪਹੁੰਚਿਆ ਤਾਂ ਉਸ ਅੱਗੇ ਇਕ ਕੈਂਟਰ ਰੋਡ ਉੱਤੇ ਚੜ ਗਿਆ ਜਿਸ ਨੂੰ ਦੇਖ ਕੇ ਨਿਰਮਲ ਨੇ ਆਪਣੀ ਮੋਟਰਸਾਈਕਲ ਰੋਕ ਲਈ, ਏਨੀ ਦੇਰ ਨੂੰ ਪਿੱਛਿਓਂ ਆ ਰਹੇ ਇੱਕ ਟਰੱਕ ਨੇ ਨਿਰਮਲ ਨੂੰ ਦੋਹਾਂ ਗੱਡੀਆਂ ਦੇ ਵਿਚਾਲੇ ਬਹੁਤ ਹੀ ਬੇਦਰਦੀ ਦੇ ਨਾਲ ਕੁਚਲ ਦਿੱਤਾ । ਜਿਸ ਨਾਲ ਨਿਰਮਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕੇ ਦੇਖਣ ਵਾਲੇ ਦੀ ਰੂਹ ਕੰਬ ਜਾਵੇ ।
ਇਸ ਹਾਦਸੇ ਦੇ ਦੌਰਾਨ ਟਰੱਕ ਡਰਾਈਵਰ ਟਰੱਕ ਵਿੱਚ ਹੀ ਫਸ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ । ਟੱਕਰ ਦੇ ਦੌਰਾਨ ਇੱਕ ਡਿਜਾਇਰ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਕਾਰਨ ਉਸ ਵੀ ਬਹੁਤ ਨੁਕਸਾਨ ਹੋਇਆ ਅਤੇ ਕਾਰ ਸਵਾਰ ਵੀ ਜਖਮੀ ਹੋ ਗਿਆ । ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ।

