ਪੰਜਾਬ -(ਮਨਦੀਪ ਕੌਰ )-ਸਾਬਕਾ ਸਿਹਤ ਮੰਤਰੀ ਅਤੇ ਆਪ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਨੂੰ ਭਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਵਿਜੇ ਸਿੰਗਲਾ ਅਤੇ ਉਨਾਂ ਦੇ OSD ਪ੍ਰਦੀਪ ਕੁਮਾਰ ਖਿਲਾਫ ਥਾਣਾ-8 ਮੋਹਾਲੀ ਵਿੱਚ ਭਰਿਸ਼ਟਾਚਾਰ ਧਾਰਾ 7 ਅਤੇ 8 ਦੇ ਤਹਿਤ ਦਰਜ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਕਲੀਨ ਚਿੱਟ ਦਿੰਦਿਆਂ ਮੋਹਾਲੀ ਦੀ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਦਾਖਲ ਦੇ ਕਰ ਦਿੱਤੀ ਗਈ ਹੈ। ਜਿਸ ਦੇ ਵਿੱਚ ਪੁਲਿਸ ਵੱਲੋਂ ਇਹਨਾਂ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ