ਪਟਿਆਲਾ -(ਮਨਦੀਪ ਕੌਰ )- ਪੰਜਾਬ ਵਿੱਚ ਚੋਰੀ ਦੀਆ ਵਾਰਦਾਤਾਂ ਲਗਾਤਾਰ ਵੱਧਦੀਆ ਹੀ ਜਾ ਰਹੀਆਂ ਹਨ । ਇੱਕ ਮਾਮਲਾ ਪਟਿਆਲਾ ਤੋਂ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਚੋਰ ਪੂਰੀ ਸਕੀਮ ਲਗਾ ਕੇ ਮੋਟਰਸਾਈਕਲ ਚੋਰੀ ਕਰਨ ਲੱਗਾ ਸੀ। ਪਰ ਉਸ ਪਾਸ ਦੇ ਲੋਕਾਂ ਵੱਲੋਂ ਉਸ ਉੱਪਰ ਨਿਗਾ ਰੱਖੀ ਜਾ ਰਹੀ ਸੀ ।
ਜਿੱਦਾਂ ਹੀ ਉਹ ਮੋਟਰਸਾਈਕਲ ਸਟਾਰਟ ਕਰਕੇ ਉਸ ਨੂੰ ਲੈ ਕੇ ਫਰਾਰ ਹੋਣ ਲੱਗਾ ਉਥੋਂ ਦੇ ਦੁਕਾਨਦਾਰਾਂ ਵੱਲੋਂ ਚੋਰ ਨੂੰ ਮੌਕੇ ਤੇ ਹੀ ਦਬੋਚ ਲਿਆ ਜਾਂਦਾ ਹੈ ਅਤੇ ਜਮ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਜਿਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ।
ਜੇਕਰ ਯੋਗ ਹੈ ਕਿ ਇਹ ਚੋਰ ਚੋਰੀ ਕਰਨ ਦੇ ਫਰਾਕ ਵਿੱਚ ਸੀ ਅਤੇ ਬਸ ਸਟੈਂਡ ਦੇ ਬਾਹਰ ਪੈਂਦੀ ਇੱਕ ਦੁਕਾਨ ਦੇ ਬਾਹਰ ਇੱਕ ਮੋਟਰਸਾਈਕਲ ਖੜਾ ਸੀ। ਇਸ ਚੋਰ ਨੇ ਬਹੁਤ ਹੀ ਚਲਾਕੀ ਦੇ ਨਾਲ ਪ ਪਹਿਲੇ ਤਾਂ ਮੋਟਰਸਾਈਕਲ ਉੱਪਰ ਆ ਕੇ ਬੈਠ ਜਾਂਦਾ ਹੈ ।ਫਿਰ ਆਸ ਪਾਸ ਦੇਖਦਾ ਹੈ ਕਿ ਕਿਤੇ ਕੋਈ ਹੈ ।ਤਾਂ ਨਹੀਂ ਪਰ ਉਸਨੂੰ ਤਾਂ ਇਹ ਨਹੀਂ ਸੀ ਪਤਾ ਕਿ ਦੁਕਾਨ ਦੇ ਅੰਦਰ ਵੀ ਕੋਈ ਬੈਠਾ ਉਸਨੂੰ ਦੇਖ ਰਿਹਾ ਹੈ । ਅਤੇ ਉਸ ਉੱਪਰ ਨਿਗਾ ਰੱਖੀ ਜਾ ਰਹੀ ਹੈ। ਫਿਰ ਜਿੱਦਾਂ ਹੀ ਚੋਰ ਨੇ ਚਾਬੀ ਲਗਾ ਕੇ ਮੋਟਰਸਾਈਕਲ ਸਟਾਰਟ ਕੀਤਾ ਉਦਾਂ ਹੀ ਦੁਕਾਨਦਾਰ ਬਾਹਰ ਆ ਕੇ ਚੋਰ ਨੂੰ ਫੜ ਲੈਂਦਾ ਹੈ। ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਸ਼ਾਨਬੀਨ ਕਰ ਰਹੀ ਹੈ।