ਪੰਜਾਬ -(ਮਨਦੀਪ ਕੌਰ )- ਪੰਜਾਬ ਨਸ਼ਿਆ ਦੇ ਵਿੱਚ ਦਿਨੋ ਦਿਨ ਤਰੱਕੀ ਦੇ ਰਾਹ ਵਿੱਚ ਪਿਆ ਹੋਇਆ ਹੈ । ਜਿੱਥੇ ਕਲ ਤਕ ਮਾ ਪਿਓ ਦੇ ਜਵਾਨ ਪੁੱਤ ਹੀ ਨਸ਼ੇ ਵਿਚ ਧੁੱਤ ਹੋਏ ਸੜਕਾਂ ਉੱਤੇ ਲਭਦੇ ਸਨ । ਅੱਜ ਕਲ ਪੰਜਾਬ ਦੀਆ ਧੀਆ ਵੀ ਇਸ ਰਾਹ ਉੱਤੇ ਚੱਲ ਪਈਆਂ ਹਨ । ਜਿੱਥੇ ਸਰਕਾਰ ਰੋਜ਼ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ । ਉੱਥੇ ਹੀ ਪੰਜਾਬ ਦੀ ਅਸਲੀਅਤ ਨੂੰ ਪੇਸ਼ ਕਰਦੀ ਇੱਕ ਵੀਡਿਓ ਇੰਟਰਨੈੱਟ ਉੱਤੇ ਬੁਹਤ ਹੀ ਵਾਇਰਲ ਹੋ ਰਹੀ ਹੈ ।
ਜਿਸ ਵਿਚ ਸਾਫ ਤੌਰ ਉੱਤੇ ਦੇਖਿਆ ਜਾ ਰਿਹਾ ਹੈ ਕੇ ਕਿਵੇਂ ਪੰਜਾਬ ਦੀ ਇਕ ਨੌਜਵਾਨ ਧੀ ਨਸ਼ੇ ਵਿਚ ਧੁੱਤ ਸੜਕ ਉੱਤੇ ਬੈਠੀ ਹੈ । ਅਤੇ ਨਸ਼ੇ ਵਿਚ ਝੂਲ ਰਹੀ ਹੈ । ਇਕ ਰਾਹਗੀਰ ਵਲੋ ਇਸ ਦੀ ਇਕ ਵੀਡੀਓ ਬਣਾਈ ਗਈ ਅਤੇ ਇੰਟਰਨੈੱਟ ਉੱਤੇ ਪਾਂ ਦਿੱਤੀ ਗਈ।ਜਿਸ ਨੂੰ ਲੋਕਾ ਵਲੋ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡਿਓ ਪੰਜਾਬ ਦਾ ਸੱਚ ਅਤੇ ਸਰਕਾਰਾਂ ਦੀ ਨਾਕਾਮਯਾਬੀ ਨੂੰ ਬਿਆਂ ਕਰਦੀ ਹੈ ।
ਜਿੱਥੇ ਸਾਡੇ ਕਿਸਾਨ ਆਪਣੀਆਂ ਜਮੀਨਾਂ ਬਚਾਉਣ ਲਈ ਬਾਰਡਰ ਉੱਤੇ ਧਰਨੇ ਦੇ ਰਹੇ ਹਨ ।ਉੱਥੇ ਹੀ ਸਰਕਾਰਾਂ ਪੰਜਾਬ ਨੂੰ ਅੰਦਰੋ ਖੋਖਲਾ ਬਣਾਉਣ ਲਈ ਨਸ਼ੇ ਦੀ ਤਾਦਾਰ ਵਿੱਚ ਵਾਧਾ ਕਰਦੀ ਜਾ ਰਹੀ ਹੈ ।