ਅੰਮ੍ਰਿਤਸਰ-(ਮਨਦੀਪ ਕੌਰ)-ਅੰਮ੍ਰਿਤਸਰ ਵਿਚ ਇਕ ਹਥਿਆਰ ਤਸਕਰ ਅਤੇ ਪੁਲਿਸ ਵਿਚਾਲੇ ਜਬਰਦਸਤ ਮੁਕਾਬਲਾ ਹੋਇਆ I ਜਿਸ ਵਿਚ ਇਕ ਹਥਿਆਰ ਤਸਕਰ ਜਖਮੀ ਹੋ ਗਿਆ I ਜਦ ਕਿ ਪੁਲਿਸ ਉਸ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿਚ ਕਾਮਜਾਬ ਰਹੀ I ਪੁਲਿਸ ਨੇ ਤਸਕਰਾਂ ਤੋਂ 3 ਪਿਸਤੌਲ ,2 ਜਿੰਦਾ ਕਾਰਤੂਸ, 70000 ਰੁਪਏ ਦੀ ਡਰੱਗ ਮਨੀ ਅਤੇ ਇਕ ਕਾਰ ਬਰਾਮਦ ਕੀਤੀ ਹੈ I
SSP ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕੇ ਪੁਲਿਸ ਨੇ ਥਾਣਾ ਘਰਿੰਡਾ ਖੇਤਰ ਵਿਚ ਨਾਕਾ ਲਗਾਇਆ ਹੋਇਆ ਸੀ I ਅਤੇ ਆਉਂਦੀ ਇਕ ਕਾਰ ਨੂੰ ਸ਼ੱਕੀ ਹਾਲਾਤ ਵਿਚ ਰੋਕਿਆ ਗਿਆ I ਕਾਰ ਵਿਚ ਸਵਾਰ 3 ਨੌਜਵਾਨ ਤਰਸੇਮ ਸਿੰਘ ,ਰਾਜਵੀਰ ਸਿੰਘ ,ਅਮਰਪ੍ਰੀਤ ਸਿੰਘ ਦੀ ਤਲਾਸ਼ੀ ਲੈਣ ਉੱਤੇ ਵੱਡੀ ਮਾਤਰਾ ਵਿਚ ਹਥਿਆਰ ਅਤੇ ਨਗਦੀ ਬਰਾਮਦ ਕੀਤੀ ਗਈ I
ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਦੋਸ਼ੀ ਤਰਸੇਮ ਸਿੰਘ ਨੂੰ ਹੋਰ ਹਥਿਆਰ ਦੀ ਬਰਾਮਦਗੀ ਲਈ ਭਕਨਾ ਖੇਤਰ ਵਿਚ ਲੈ ਜਾਇਆ ਗਿਆ I ਜਿਥੇ ਦੋਸ਼ੀ ਨੇ ਹਥਿਆਰ ਬਰਾਮਦ ਕਾਰਨ ਦੇ ਭਾਣੇ ਲੁਕਾਏ ਹਥਿਆਰ ਨਾਲ ਪੁਲਿਸ ਉੱਤੇ ਫਾਇਰਿੰਗ ਸ਼ੁਰੂ ਕਰ ਦਿਤੀ I ਜਿਸ ਪਟੋ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ,ਜਿਸ ਦੌਰਾਨ ਤਸਕਰ ਜਖ਼ਮੀ ਹੋ ਗਿਆ ਅਤੇ ਉਸ ਨੂੰ ਜੇਰੇ ਇਲਾਜ ਲਈ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ Iਪੁਲਿਸ ਨੇ 2 ਪਿਸਤੌਲ ,1 ਦੇਸੀ ਪਿਸਟਲ ,2 ਜਿੰਦਾ ਕਾਰਤੂਸ ਅਤੇ 70000 ਦੀ ਡਰੱਗ ਮਨੀ ਬਰਾਮਦ ਕੀਤੀ I ਪੁਲਿਸ ਨੇ 3 ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿਤੀ ਹੈ I