ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਦੇਰ ਰਾਤ ਗੋਰੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕੇ ਲੁਧਿਆਣਾ ਦੇ ਵਿੱਚ ਵਿਆਹ ਸਮਰੋਹ ਸੀ ਜਿਸ ਦੇ ਵਿੱਚ ਦੋ ਗੁੱਟਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ। ਇਸ ਦੌਰਾਨ ਇੱਕ ਪੱਖ ਨੇ ਦੂਜੇ ਪੱਖ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਤੋਂ ਸੱਤ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਅਤੇ ਆਸ ਪਾਸ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਸ ਉੱਪਰ ਹਜੇ ਤੱਕ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪੱਖੋਵਾਲ ਰੋਡ ਉੱਤੇ ਸਥਿਤ ਬਾਠ ਕੈਸਲ ਦੇ ਵਿੱਚ ਵਾਪਰਿਆ।
ਵਿਆਹ ਸਮਰਾ ਦੇ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਲੇਕਿਨ ਜਦੋਂ ਤੱਕ ਪੁਲਿਸ ਮੌਕੇ ਉੱਤੇ ਪਹੁੰਚੀ ਉਸ ਸਮੇਂ ਤੱਕ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ । ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਸਮਾਰੋਹ ਦੇ ਵਿੱਚ ਦੋ ਗੈਂਗਸਟਰ ਵੀ ਪਹੁੰਚੇ ਸਨ ਜਿਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਹ ਬਹਿਸ ਹੱਥਾਂ ਪਾਈ ਦੇ ਵਿੱਚ ਬਦਲ ਗਈ।ਇਸ ਘਟਨਾ ਦੇ ਸਮੇਂ ਨੋਰਥ ਹਲਕਾ ਵਿਧਾਇਕ ਮਦਨ ਲਾਲ ਬੱਗਾ ਵੀ ਮੌਕੇ ਤੇ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸਮਰੋ ਝੂਲਾ ਠੇਕੇਦਾਰ ਦੇ ਪਰਿਵਾਰ ਵਿੱਚ ਹੋ ਰਿਹਾ ਸੀ। ਇਸ ਵਿਆਹ ਦੇ ਸਮਾਰੋਹ ਦੇ ਵਿੱਚ ਗੈਂਗਸਟਰ ਸ਼ੁਭਮ ਮੋਟਾ ਅਤੇ ਗੈਂਗਸਟਰ ਅੰਕੁਰ ਲੁਧਿਆਣਾ ਵੀ ਮੌਜੂਦ ਸੀ । ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਗੈਂਗਸਟਰਾਂ ਦੇ ਦੋ ਗੁੱਟਾਂ ਦੇ ਵਿੱਚ ਕਿਸੀ ਪ੍ਰਾਣੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਜੋ ਕੁਝ ਹੀ ਮਿੰਟਾਂ ਦੇ ਵਿੱਚ ਹੱਥਾ ਪਾਈ ਤੱਕ ਬਦਲ ਗਈ। ਇਸ ਤੋਂ ਬਾਅਦ ਫਾਇਰਿੰਗ ਕੀਤੀ ਗਈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਤਕਰੀਬਨ 20 ਤੋਂ 25 ਰਾਉਂਡ ਫਾਇਰ ਕੀਤੇ ਗਏ ਹਨ।
ਇਸ ਫਾਇਰਿੰਗ ਦੇ ਦੌਰਾਨ ਠੇਕੇਦਾਰ ਦੀ ਰਿਸ਼ਤੇਦਾਰ ਨੀਰੂ ਛਾਬੜਾ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜਿਸ ਨੂੰ ਦੀ ਰਾਤ ਫਿਰੋਜ਼ਪੁਰ ਰੋਡ ਉੱਤੇ ਸਥਿਤ ਗਲੋਬਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਦੂਸਰੇ ਮ੍ਰਿਤਕ ਵਿਅਕਤੀ ਦੀ ਪਹਿਚਾਨ ਵਸ ਚੋਪੜਾ ਵਜੋਂ ਹੋਈ ਹੈ। ਹਾਲਾਂਕਿ ਇਸ ਮੌਤ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਗੋਲੀਬਾਰੀ ਦੇ ਦੌਰਾਨ ਵਿਆਹ ਸਮਾਰੋਹ ਦੇ ਵਿੱਚ ਸ਼ਾਮਿਲ ਮਹਿਮਾਨਾਂ ਨੂੰ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਏ ਜਿਨਾਂ ਨੂੰ ਆਸ ਪਾਸ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਸਮਰੋਹ ਦੇ ਵਿੱਚ ਵਾਸੂ ਚੋਪੜਾ, ਜੇਕੇ ਡਾਵਰ ਸਮੇਤ ਕਈ ਰਾਜਨੀਤਿਕ ਹਸਤੀਆਂ ਵੀ ਮੌਜੂਦ ਸਨ ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਗਿਆ ਇਤਿਹਾਸ ਪਾਸ ਦੇ ਇਲਾਕੇ ਵਿੱਚ ਘੇਰਾ ਬੰਦੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਅਸਲੀ ਕਾਰਨ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਅਧਿਕਾਰਿਕ ਪੁਸ਼ਟੀ ਜਲਦੀ ਹੀ ਕੀਤੀ ਜਾਵੇਗੀ।

