ਗੁਰਦਾਸਪੁਰ -(ਮਨਦੀਪ ਕੌਰ )- ਬਟਾਲਾ ਦੇ ਵਿੱਚ ਦੇਰ ਰਾਤ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਗੱਡੀ ਦਾ ਰਾਹ ਮੰਗਣ ਨੂੰ ਲੈ ਕੇ ਦਿੱਤਾ ਗਿਆ ਹੈ। ਗੱਡੀ ਦਾ ਰਾਹ ਮੰਗਣ ਤੇ ਦੋਨਾਂ ਨੌਜਵਾਨਾਂ ਵੱਲੋਂ ਆਪਸ ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਿਕ ਦੋਨਾਂ ਨੌਜਵਾਨਾਂ ਦੀਆਂ ਲੱਤਾਂ ਦੇ ਵਿੱਚ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਹਨ ਜਿਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਨੂੰ ਫਸਟ ਐਡ ਦੇਖ ਕੇ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਜਖਮੀ ਨੌਜਵਾਨ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਆਪਣੀ ਗੱਡੀ ਤੇ ਜਾ ਰਹੇ ਸਨ ਅਤੇ ਅੱਗੇ ਖੜੀ ਗੱਡੀ ਵਾਲੇ ਨੌਜਵਾਨ ਤੋਂ ਰਾਹ ਮੰਗਿਆ। ਉਸ ਕਾਰ ਦੇ ਵਿੱਚ ਇੱਕ ਕੁੜੀ ਅਤੇ ਇੱਕ ਮੁੰਡਾ ਬੈਠੇ ਹੋਏ ਸਨ। ਇਸ ਦੌਰਾਨ ਉਕਤ ਨੌਜਵਾਨ ਦੇ ਵੱਲੋਂ ਪਹਿਲਾਂ ਗੱਡੀ ਦੇ ਵਿੱਚੋਂ ਥੱਲੇ ਉਤਰ ਕੇ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਸਿਵਲ ਹਸਪਤਾਲ ਬਟਾਲਾ ਦੇ ਫਾਰਮਾਸੀ ਡਾਕਟਰ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹਨ ਅਤੇ 2-3 ਫਾਇਰ ਕੀਤੇ ਗਏ ਹਨ। ਜਿਨਾਂ ਨੂੰ ਇਥੇ ਬਟਾਲਾ ਦੇ ਵਿੱਚ ਫਸਟ ਐਡ ਦੇਖ ਕੇ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ।

