ਮੋਹਾਲੀ – ਪਨ ਬੱਸ ਅਤੇ PRTC ਦੀਆ ਬੱਸਾਂ ਦੇ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾ ਨੂੰ ਲੈ ਕੇ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ । ਯੂਨੀਅਨ ਨੇ ਚੰਡੀਗੜ੍ਹ ਵਿੱਚ ਮੁੱਖਮੰਤਰੀ ਦੇ ਘਰ ਦੇ ਬਾਹਰ 3 ਦਿਨ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ । ਜਿਸ ਦੇ ਚਲਦੇ 6,7,8 ਜਨਵਰੀ ਨੂੰ ਪਨ ਬੱਸ ਅਤੇ PRTC ਦੀਆ ਬੱਸਾਂ ਨਹੀਂ ਚਲਣ ਗੀਆਂ।
ਯੂਨੀਅਨ ਦਾ ਕਹਿਣਾ ਹੈ ਕਿ ਉਹ ਆਪਣੀਆ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ । ਜਿਸ ਦੇ ਚਲਦੇ ਪਨ ਬੱਸ ਅਤੇ PRTC ਦੀ ਬੱਸ ਦੇ ਕਰਮਚਾਰੀਆਂ ਨੇ ਆਪਣਾ ਮੰਗ ਪੱਤਰ ਪਿਛਲੇ ਮਹੀਨੇ ਪੰਜਾਬ ਭਰ ਦੇ ਮੰਤਰੀਆਂ ਨੂੰ ਦਿੱਤਾ ਹੈ ।ਜਿਸ ਵਿਚ ਓਹਨਾ ਨੇ ਬੁਹਤ ਹੀ ਸੁਚਾਰੂ ਤੌਰ ਉੱਤੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕਿਹਾ ਗਿਆ ਹੈ। ਇਸ ਮਸਲੇ ਵਿੱਚ ਪਿਛਲੇ ਮਹੀਨੇ ਡੀਪੂ 1 ਅਤੇ 2 ਕਰਮਚਾਰੀਆਂ ਨੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਦੋਆਬਾ ਦੇ ਹੋਰ ਮੰਤਰੀਆਂ ਨਾਲ ਓਹਨਾ ਦੇ ਘਰ ਜਾ ਕੇ ਮੁਲਾਕਾਤ ਕੀਤੀ ਸੀ।