ਜਲੰਧਰ -(ਮਨਦੀਪ ਕੌਰ )- ਅੱਜ ਫਿਰ ਬਸ ਸਟੈਂਡ ਜਲੰਧਰ ਦੇ ਵਿੱਚ ਸਰਕਾਰੀ ਬੱਸ ਕਰਮੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ। ਪਰ ਜਲੰਧਰ ਦੇ ਵਿੱਚ ਹਜੇ ਪੂਰੀ ਤਰਹਾਂ ਬੱਸਾਂ ਦਾ ਚੱਕਾ ਜਾਮ ਨਹੀਂ ਹੋਈਆਂ ਜਿਹੜਾ ਡੀਪੂ ਤੋਂ ਬਾਹਰ ਬੱਸਾਂ ਨਿਕਲ ਚੁੱਕੀਆਂ ਹੋਈਆਂ ਹਨ ਉਹੀ ਚੱਲ ਰਹੀਆਂ ਹਨ। ਬਾਕੀ ਜੋ ਬੱਸ ਸਾਡੀ ਡੀਪੂ ਦੇ ਅੰਦਰ ਖੜੀਆਂ ਹਨ ਉਹ ਉਥੇ ਹੀ ਹਨ ਉਹ ਬਾਹਰ ਨਹੀਂ ਨਿਕਲੀਆਂ ਗਈਆਂ। ਇਸ ਲਈ ਸਵਾਰੀਆਂ ਨੂੰ ਪੂਰੀ ਤਰ੍ਹਾਂ ਖੱਜਲ ਖਵਾਰ ਨਹੀਂ ਹੋਣਾ ਪੈ ਰਿਹਾ। ਅਗਰ ਲੁਧਿਆਣਾ ਦੀ ਗੱਲ ਕਰੀਏ ਤੇ ਉੱਥੇ ਦੁਪਹਿਰ 12 ਵਜੇ ਤੋਂ ਹੀ ਸਰਕਾਰੀ ਬੱਸਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਵਿੱਚ ਸਿਰਫ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਹਨ। ਲੁਧਿਆਣਾ ਤੇ ਜਲੰਧਰ ਦੇ ਬੱਸ ਕਰਮੀਆਂ ਦਾ ਕਹਿਣਾ ਹੈ ਕਿ ਸੀਨੀਅਰ ਆਗੂਆਂ ਦੀ ਮੀਟਿੰਗ ਚਲ ਰਹੀ ਹੈ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਲਿਆ ਜਾਏਗਾ ਉਸ ਤੋਂ ਬਾਅਦ ਉਹ ਉਹਨਾਂ ਨੂੰ ਮਨਜ਼ੂਰ ਹੋਏਗਾ ਅਗਰ ਉਹਨਾਂ ਨੂੰ ਚੱਕਾ ਜਾਮ ਕਰਨ ਲਈ ਕਿਹਾ ਜਾਏਗਾ ਤਾਂ ਉਹ ਪੂਰਨ ਰੂਪ ਨਾਲ ਚੱਕਾ ਜਾਮ ਕਰਨਗੇ।
ਦੱਸ ਦਈਏ ਇਹ ਚੱਕਾ ਜਾਮ ਸਰਕਾਰ ਵੱਲੋਂ ਜਾਰੀ ਕੀਤੀ ਕਿਲੋਮੀਟਰ ਸਕੀਮ ਦੇ ਰੋਸ਼ ਪ੍ਰਦਰਸ਼ਨ ਵਜੋਂ ਕੀਤਾ ਜਾ ਰਿਹਾ ਹੈ। ਦਰਅਸਲ ਬੱਸਾਂ ਲਗਾਉਣ ਲਈ ਕਿਲੋਮੀਟਰ ਸਕੀਮ ਯੋਜਨਾ ਦੇ ਤਹਿਤ ਟੈਂਡਰ ਖੋਲੇ ਜਾ ਰਹੇ ਹਨ। ਇਸ ਵਿਰੋਧ ਦੇ ਵਿੱਚ ਪੰਜਾਬ ਰੋਡਵੇਜ਼, ਪਨ ਬਸ, ਪੀਆਰ ਟੀਸੀ, ਕੋਂਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਦੁਪਹਿਰ 12 ਵਜੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਯੂਨੀਅਨ ਨੇਤਾਵਾਂ ਦੇ ਅਨੁਸਾਰ 17 ਨਵੰਬਰ ਨੂੰ ਪ੍ਰਾਈਵੇਟ ਬੱਸਾਂ ਮਤਲਬ ਕਿਲੋਮੀਟਰ ਸਕੀਮ ਤਹਿਤ ਟੈਂਡਰ ਖੋਲੇ ਜਾਣੇ ਹਨ । ਜਿਸ ਦਾ ਸੰਗਠਨ ਵੱਲੋਂ ਸਖਤ ਵਿਰੋਧ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਸਰਕਾਰੀ ਬੱਸਾਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਲੜਾਈ ਆਰ-ਪਾਰ ਦੀ ਲੜਾਈ ਹੋਵੇਗੀ। ਅਗਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਾ ਕਬੂਲ ਕੀਤੀਆਂ ਗਈਆਂ ਤਾਂ ਉਹ ਇਸ ਚੀਜ਼ ਦਾ ਸਖਤ ਵਿਰੋਧ ਕਰਨਗੇ। ਸੰਗਠਨ ਦਾ ਕਹਿਣਾ ਹੈ ਕਿ ਇਸ ਵਾਰ 7 ਹਜਾਰ ਤੋਂ ਵੱਧ ਕਰਮਚਾਰੀ ਇਸ ਚੀਜ਼ ਲਈ ਰੋਸ਼ ਪ੍ਰਦਰਸ਼ਨ ਕਰਨਗੇ। ਅਤੇ ਅਗਰ ਇਸ ਵਾਰੀ ਇਹ ਟੈਂਡਰ ਖੋਲੇ ਗਏ ਤਾਂ ਉਹ ਜਗਹਾ ਜਗਹਾ ਜਾ ਕੇ ਧਰਨਾ ਪ੍ਰਦਰਸ਼ਨ ਵੀ ਕਰਨਗੇ। ਬਸ ਕਰਮਚਾਰੀਆਂ ਵੱਲੋਂ ਇਹ ਵੀ ਕਹਿਣਾ ਹੈ ਕਿ ਅਗਰ ਇਸ ਵਾਰ ਇਹ ਹੜਤਾਲ ਹੁੰਦੀ ਹੈ ਤਾਂ ਇਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਰੋਡਵੇਜ਼, ਪਨ ਬਸ, ਪੀਆਰਟੀ ਬੱਸਾਂ ਵਾਲਿਆਂ ਨੂੰ ਵੀ ਭਾਰੀ ਘਾਟਾ ਪਵੇਗਾ।

