ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਕੁੜੀ ਦੀ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਫਿਰੋਜ਼ਪੁਰ ਰੋਡ ਡਿਵਾਈਡਰ ਉੱਤੇ ਸੁੱਟ ਦਿੱਤਾ। ਜਦੋਂ ਉਥੇ ਲਾਈਟਾਂ ਤੇ ਖੜੀ ਇਕ ਨੌਜਵਾਨ ਨੇ ਉਹਨਾਂ ਨੂੰ ਪੁੱਛਿਆ ਕਿ ਇਸ ਬੋਰੀ ਦੇ ਵਿੱਚ ਕੀ ਹੈ ਤਾਂ ਨੌਜਵਾਨਾਂ ਨੇ ਜਵਾਬ ਦਿੱਤਾ ਕਿ ਇਸ ਬੋਰੀ ਦੇ ਵਿੱਚ ਗਲੇ-ਸੜੇ ਅੰਬ ਹਨ ਜੋ ਅਸੀਂ ਸੁੱਟਣ ਆਏ ਹਾਂ। ਜਦੋਂ ਉਸ ਨੌਜਵਾਨ ਨੇ ਬੋਰੀ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਸ ਬੋਰੀ ਦੇ ਵਿੱਚ ਇੱਕ ਲਾਸ਼ ਹੈ।
ਲਾਈਟਾਂ ਤੇ ਖੜੇ ਉਸ ਨੌਜਵਾਨ ਨੇ ਆਰਤੀ ਚੌਂਕ ਦੇ ਵਿੱਚ ਖੜੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਇਸ ਬਾਰੇ ਜਾਣਕਾਰੀ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਲਾਸ਼ ਨੂੰ ਸੁੱਟਦੇ ਹੋਏ ਉਨਾਂ ਦੋ ਨੌਜਵਾਨਾਂ ਦੀ ਵੀਡੀਓ ਵੀ ਬਣਾ ਲਈ । ਤੱਕ ਪੁਲਿਸ ਮੌਕੇ ਉੱਤੇ ਪਹੁੰਚੀ ਉਦੋਂ ਤੱਕ ਦੋਵੇਂ ਦੋਸ਼ੀ ਆਪਣੀ ਮੋਟਰਸਾਈਕਲ ਉਥੇ ਛੱਡ ਕੇ ਫਰਾਰ ਹੋ ਗਏ।
ਇਸ ਸਬੰਧੀ ਥਾਣਾ ਅੱਠ ਦੇ ਸਬ ਇੰਸਪੈਕਟਰ ਅਮਰਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਜਿਸ ਵਿੱਚ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਆਰਤੀ ਚੌਂਕ ਦੇ ਵਿੱਚ ਕੋਈ ਬੋਰੀ ਸੁੱਟ ਗਿਆ ਹੈ ਅਤੇਓਹਨਾ ਨੂ ਸ਼ੱਕ ਹੈ ਕੇ ਉਸ ਬੋਰੀ ਦੇ ਵਿੱਚ ਇੱਕ ਲੜਕੀ ਦੀ ਲਾਸ਼ ਹੈ ।ਉੱਥੇ ਮੌਜੂਦ ਲੋਕਾਂ ਨੇ ਉੱਥੇ ਬੋਰੀ ਸੁੱਟਣ ਵਾਲੇ ਨੌਜਵਾਨਾਂ ਦੀ ਵੀਡੀਓ ਵੀ ਬਣਾ ਲਈ ਹੈ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਬੋਰੀ ਸੁੱਟਣ ਵਾਲੇ ਨੌਜਵਾਨਾਂ ਨੂੰ ਉਹਨਾਂ ਨੇ ਪੁੱਛਿਆ ਕਿ ਇਸ ਬੋਰੀ ਦੇ ਵਿੱਚ ਕੀ ਹੈ ਤਾਂ ਉਹਨਾਂ ਨੂੰ ਨੌਜਵਾਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਇਸ ਬੋਰੀ ਦੇ ਵਿੱਚ ਅੰਬ ਦੇ ਛਿਲਕੇ ਹਨ ਅਤੇ ਇਨੀ ਗੱਲ ਕਹਿ ਕੇ ਉਹ ਨੌਜਵਾਨ ਉਥੋਂ ਫਰਾਰ ਹੋ ਗਏ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਸ਼ੀਆਂ ਦੀ ਮੋਟਰਸਾਈਕਲ ਉਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਉਸ ਦੇ ਨੰਬਰ ਦੇ ਉਧਾਰ ਉੱਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਓਹਨਾ ਦੱਸਿਆ ਕਿ ਦੋਸ਼ੀਆਂ ਦੇ ਵਿੱਚ ਮੌਜੂਦ ਇੱਕ ਨੌਜਵਾਨ ਨੇ ਨਿੱਜੀ ਸਿਕਿਉਰਟੀ ਗਾਰਡ ਦੀ ਵਰਦੀ ਪਾਈ ਹੋਈ ਸੀ। ਦੋਵੇਂ ਦੋਸ਼ੀ ਪ੍ਰਵਾਸੀ ਜਾਪਦੇ ਹਨ। ਪੁਲਿਸ ਨੇ ਅਜੇ ਤੱਕ ਬੋਰੀ ਨਹੀਂ ਖੋਲੀ । ਪੁਲਿਸ ਨੇ ਕਿਹਾ ਕਿ ਇਸ ਦੇ ਵਿੱਚ ਲਾਸ਼ ਹੈ ਪਰ ਇਹ ਲਾਸ਼ ਹੈ ਕਿਸਦੀ ਇਸਦੀ ਜਾਂਚ ਕੀਤੀ ਜਾ ਰਹੀ ਹੈ।