ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਆਦਮਪੁਰ ਵਿੱਚ ਦੇਰ ਰਾਤ HP ਗੈਸ ਟੈਂਕਰ ਪਲਟ ਗਿਆ। ਟੈਂਕਰ ਪਲਟਣ ਕਾਰਨ ਗੈਸ ਲੀਕ ਹੋਣ ਲੱਗੀ। ਗੈਸ ਲੀਕ ਹੋਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਹਾਦਸੇ ਤੋਂ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ। ਇਹ ਹਾਦਸਾ ਦੇਰ ਰਾਤ 12 ਤੋਂ 1:00 ਵਜੇ ਦੇ ਵਿਚਕਾਰ ਵਾਪਰਿਆ, ਪਰ ਸ਼ੁੱਕਰਵਾਰ ਸਵੇਰੇ 7:00 ਵਜੇ ਤੱਕ ਟੈਂਕਰ ਵਿੱਚੋਂ ਗੈਸ ਲੀਕ ਹੁੰਦੀ ਰਹੀ।
ਫਾਇਰ ਬ੍ਰਿਗੇਡ ਦੇ ਨਾਲ-ਨਾਲ ਇਲਾਕੇ ਦੇ ਵਸਨੀਕਾਂ ਨੇ ਵੀ ਗੈਸ ਨੂੰ ਲੀਕ ਹੋਣ ਤੋਂ ਰੋਕਣ ਲਈ ਸਖ਼ਤ ਮਿਹਨਤ ਕੀਤੀ। ਗੈਸ ਲੀਕ ਹੋਣ ਕਾਰਨ ਕਿਸੇ ਵੱਡੇ ਹਾਦਸੇ ਨੂੰ ਰੋਕਣ ਲਈ ਇਲਾਕੇ ਦੇ ਸਾਰੇ ਸਕੂਲ, ਰੇਲਵੇ ਲਾਈਨਾਂ ਅਤੇ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ।ਬਠਿੰਡਾ ਤੋਂ ਇੱਕ ਹੋਰ ਟੈਂਕਰ ਲਿਆ ਕੇ ਉਸ ਵਿੱਚ ਗੈਸ ਸ਼ਿਫਟ ਕਰਨ ਤੋਂ ਬਾਅਦ ਹੀ ਸਾਰੀਆਂ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ।

