ਲੁਧਿਆਣਾ -(ਮਨਦੀਪ ਕੌਰ)-ਲੁਧਿਆਣਾ ਦੇ ਟਿੱਬਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਤੋਂ ਇੱਕ ਕੁੜੀ ਨੇ ਰਾਹੁਲ ਨਾਮਕ ਮੁੰਡੇ ਤੇ ਗੰਭੀਰ ਆਰੋਪ ਲਗਾਏ ਹਨ। ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਰਾਹੁਲ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਜਲੰਧਰ ਦੇ ਬੱਸ ਸਟੈਂਡ ਕੋਲ ਪੈਂਦੇ ਇੱਕ ਹੋਟਲ ਵਿੱਚ ਉਸਨੂੰ ਲਿਜਾ ਕੇ ਉਸ ਨਾਲ ਗੈਂਗ ਰੇਪ ਕੀਤਾ ਹੈ। ਕੁੜੀ ਨੇ ਆਰੋਪ ਲਗਾਏ ਹਨ ਕਿ ਇਹਨਾਂ ਦੋਨਾਂ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਉਸਨੂੰ ਜਾਣ ਤੋਂ ਮਾਰਨ ਦੀ ਧਮਕੀ ਦੇ ਕੇ ਉਥੋਂ ਫਰਾਰ ਹੋ ਗਏ।
ਕੁੜੀ ਦੇ ਬਿਆਨਾਂ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਕੁੜੀ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਹੈ ਕਿ ਉਸਦੀ ਦੋਸਤੀ ਉਸ ਦੀ ਗਲੀ ਦੇ ਵਿੱਚ ਰਹਿਣ ਵਾਲੀ ਸਹੇਲੀ ਦੇ ਭਰਾ ਦੇ ਨਾਲ ਹੋ ਗਈ। ਜਿਸ ਦਾ ਨਾਮ ਰਾਹੁਲ ਸੀ ਉਹ ਅਕਸਰ ਰਾਹੁਲ ਨਾਲ ਫੋਨ ਉੱਤੇ ਗੱਲਾਂ ਕਰਦੀ ਹੁੰਦੀ ਸੀ। ਅਗਸਤ 2024 ਦੇ ਵਿੱਚ ਰਾਹੁਲ ਆਪਣੀ ਭੈਣ ਦੇ ਘਰ ਰਹਿਣ ਵਾਸਤੇ ਆਇਆ। ਉਸ ਨੇ ਪੀੜਤਾਂ ਨੂੰ ਆਪਣੇ ਘਰ ਦੇ ਸਾਹਮਣੇ ਵਾਲੇ ਖੇਤਾਂ ਵਿੱਚ ਮਿਲਣ ਨੂੰ ਬੁਲਾਇਆ। ਜਿੱਥੇ ਉਸ ਨੇ ਪੀੜਤਾਂ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਇਕ ਮਾਰਚ 2025 ਨੂੰ ਰਾਹੁਲ ਨੇ ਦੁਬਾਰਾ ਉਸਨੂੰ ਮਿਲਣ ਲਈ ਬੁਲਾਇਆ। ਜਿੱਥੇ ਰਾਹੁਲ ਅਤੇ ਉਸਦੇ ਦੋਸਤ ਵੱਲੋਂ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ।
ਪੀੜੀ ਤਾਂ ਬਸਤੀ ਜੋਧੇਵਾਲ ਉਸਨੂੰ ਚੌਂਕ ਵਿੱਚ ਮਿਲਣ ਗਈ। ਜਿੱਥੇ ਰਾਹੁਲ ਮੋਟਰਸਾਈਕਲ ਉੱਤੇ ਖੜਾ ਸੀ। ਅਤੇ ਇੱਕ ਦੋਸਤ ਜਿਸਦਾ ਨਾਮ ਸੁਨੀਲ ਸੀ ਉਹ ਐਕਟੀਵਾ ਉੱਤੇ ਸੀ। ਇਹ ਦੋਵੇਂ ਉਸ ਨੂੰ ਜ਼ਬਰਦਸਤੀ ਜਲੰਧਰ ਦੇ ਇੱਕ ਨਾਮੀ ਹੋਟਲ ਵਿੱਚ ਲੈ ਕੇ ਆਏ। ਜਿੱਥੇ ਉਹਨਾਂ ਦੋਵਾਂ ਨੇ ਉਸਦੇ ਨਾਲ ਜਬਰਨ ਸਰੀਰਿਕ ਸਬੰਧ ਬਣਾਏ। ਅਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਥੋਂ ਫਰਾਰ ਹੋ ਗਏ। ਪੁਲਿਸ ਨੇ ਪੀੜਿਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਅਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਦੋਸ਼ੀਆਂ ਦੀ ਭਾਲ ਕਰਕੇ ਉਸਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਸਖਤ ਤੋਂ ਸਖਤ ਬਣਦੀ ਸਜ਼ਾ ਦਿੱਤੀ ਜਾਵੇਗੀ।