ਗੁਰਦਾਸਪੁਰ -(ਮਨਦੀਪ ਕੌਰ )- ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਦੇ ਵਿੱਚ ਸਾਬਕਾ ਵਿਧਾਇਕ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਪੋਤੇ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜਖਮੀ ਹੋਏ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਸਥਿਤੀ ਸਥਿਰ ਬਣੀ ਹੋਈ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਵਿਧਾਇਕ ਰਹੇ ਸਵਰਗੀ ਹਰਬੰਸ ਸਿੰਘ ਘੁੰਮਣ ਦਾ ਪੋਤੇ ਨਰਿੰਦਰ ਸਿੰਘ ਘੁੰਮਣ ਦੇ ਪੁੱਤਰ ਤੇ ਅਕਾਲੀ ਦਲ ਪੂਰਨ ਸੁਰਜੀਤ ਸਿੰਘ ਦੇ ਸੀਨੀਅਰ ਨੇਤਾ ਜਸਵੀਰ ਸਿੰਘ ਘੁੰਮਣ ਦੇ ਭਤੀਜੇ, ਨਰਿੰਦਰ ਸਿੰਘ ਘੁੰਮਣ ਦੇ ਪੁੱਤਰ, ਪਹਿਲਜੀਤ ਸਿੰਘ ਮੰਗਲਵਾਰ ਸ਼ਾਮ ਨੂੰ ਸਕੂਟਰ ਉੱਤੇ ਆਪਣੇ ਖੇਤਾਂ ਤੋਂ ਘਰ ਵਾਪਸ ਆ ਰਹੇ ਸਨ।
ਜਿਵੇਂ ਹੀ ਇਹ ਪਿੰਡ ਦੇ ਨੇੜੇ ਪਹੁੰਚਿਆ ਤਾਂ ਦੋ ਅਨਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਉੱਤੇ ਪਹਿਲਜੀਤ ਸਿੰਘ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਪਹਿਲਜੀਤ ਦੀ ਪਿੱਛੇ ਗਰਦਨ ਦੇ ਵਿੱਚ ਲੱਗੀ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਥਾਣਾ ਇੰਚਾਰਜ ਜਗਦੀਸ਼ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਨਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

