ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਕੋਰਸ ਸਥਿਤ ਪਿੰਡ ਜਗਰਾਉਂ ਦੇ ਕੋਠੇ ਸ਼ੇਰਜੰਗ ਵਿੱਚ ਕੁਝ ਬਦਮਾਸ਼ਾਂ ਵੱਲੋਂ ਸਕਾਰਪੀਓ ਵਿੱਚ ਜਾ ਰਹੇ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਮੰਗਲਵਾਰ ਜ਼ਖਮੀ ਨੌਜਵਾਨ ਦੀ ਡੀਐਮਸੀ ਹਸਪਤਾਲ ਦੇ ਵਿੱਚ ਮੌਤ ਹੋ ਗਈ। ਹਮਲਾਵਰਾਂ ਨੇ ਕਾਰ ਨੂੰ ਚਲਾ ਰਹੇ ਨੌਜਵਾਨ ਨੂੰ ਮਾਰਨ ਲਈ ਕਾਰ ਉੱਤੇ ਗੋਲੀਆਂ ਵਿੱਚ ਚਲਾਈਆਂ। ਬਾਅਦ ਵਿੱਚ ਉਹਨਾਂ ਨੇ ਗੱਡੀ ਉੱਤੇ ਪੈਟਰੋਲ ਛਿੜਕ ਕੇ ਗੱਡੀ ਨੂੰ ਅੱਗ ਲਗਾ ਦਿੱਤੀ। ਪਰ ਖੁਸ਼ਕਿਸਮਤੀ ਦੇ ਨਾਲ ਨੌਜਵਾਨ ਗੱਡੀ ਵਿੱਚੋਂ ਬਾਹਰ ਆ ਗਿਆ। ਗੱਡੀ ਵਿੱਚ ਕੀ ਪਿਸਤੋਲ ਅਤੇ ਦੋ ਮੈਗਜ਼ੀਨਾਂ ਵੀ ਸੜ ਗਈਆਂ। ਮ੍ਰਿਤਕ ਦੀ ਪਹਿਚਾਨ ਜਸਕੀਰਤ ਉਰਫ ਜੱਸਾ ਦੇ ਰੂਪ ਵਿੱਚ ਹੋਈ ਹੈ।
ਮ੍ਰਿਤਕ ਪਹਿਲਾਂ ਪਿੰਡ ਅਖਾੜਾ ਦਾ ਰਹਿਣ ਵਾਲਾ ਸੀ। ਤੇ ਕੁਝ ਸਮਾਂ ਪਹਿਲਾਂ ਹੀ ਕੋਠੇ ਸ਼ੇਰਜੰਗ ਵਿੱਚ ਆ ਕੇ ਵਸਿਆ ਸੀ। ਤਕਰੀਬਨ ਦੋ ਸਾਲ ਪਹਿਲਾਂ ਉਹਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ ਜਿਸ ਤੋਂ ਬਾਅਦ ਉਹ ਲੁਧਿਆਣਾ ਛੱਡ ਕੇ ਕੋਠੇ ਸ਼ੇਰ ਜੰਗ ਵਿੱਚ ਆ ਕੇ ਰਹਿਣ ਲੱਗਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਵਰਿੰਦਰ ਸਿੰਘ ਅਤੇ ਡੀਐਸਪੀ ਸਿਟੀ ਜਸਜੋਤ ਸਿੰਘ ਮੌਕੇ ‘ਤੇ ਪਹੁੰਚੇ, ਪਰ ਪੁਲਿਸ ਨੇ ਕਿਹਾ ਕਿ ‘ਯੂਰੀਆ ਦੀ ਗੱਡੀ ਨੂੰ ਅੱਗ ਲਗਾਈ ਗਈ ਹੈ ਜਦੋਂ ਕਿ ਲੋਕ ਕਹਿ ਰਹੇ ਹਨ ਕਿ ਗੋਲੀਬਾਰੀ ਹੋਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਸੋਮਵਾਰ ਨੂੰ ਵੀ ਕਮਲ ਚੌਕ ਵਿੱਚ ਖੁੱਲ੍ਹੇਆਮ ਗੋਲੀਬਾਰੀ ਹੋਈ ਸੀ, ਪਰ ਪੁਲਿਸ ਹੁਣ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।