ਭੁਲੱਥ -(ਮਨਦੀਪ ਕੌਰ)- ਹਲਕਾ ਭੁਲਥ ਪਿੰਡ ਦੀ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ । ਜਿਸ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਔਰਤ ਦੀ ਪਹਿਚਾਨ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਮਕਸੂਦਪੁਰ ਦੇ ਰੂਪ ਵਿੱਚ ਹੋਈ ਹੈ। ਸੁਖਵਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੱਕ ਦੀ ਦਵਾਈ ਲੈਣ ਵਾਸਤੇ ਸੁਭਾਨਪੁਰ ਗਿਆ ਹੋਇਆ ਸੀ। ਜਿੱਥੇ ਕੁਝ ਬੰਦਿਆਂ ਵੱਲੋਂ ਮੈਨੂੰ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੀ ਪਤਨੀ ਵੱਲੋਂ ਬਿਆਸ ਦਰਿਆ ਦੇ ਵਿੱਚੋਂ ਛਾਲ ਮਾਰ ਦਿੱਤੀ ਗਈ ਹੈ।
ਉਕਤ ਵਿਅਕਤੀ ਮਹਿਲਾ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਸੁਖਵਿੰਦਰ ਦੇ ਛਾਲ ਮਾਰਨ ਦਾ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਕਤ ਮਹਿਲਾਂ ਨੇ ਬਿਆਸ ਦਰਿਆ ‘ਤੇ ਖੜ੍ਹੇ ਹੋ ਕੇ ਆਪਣੇ ਜੋੜਿਆਂ ਨੂੰ ਉਤਾਰਦੇ ਹੋਏ ਪਹਿਲਾਂ ਅਰਦਾਸ ਕੀਤੀ ਅਤੇ ਉਸ ਦੇ ਮਗਰੋਂ ਉਸ ਨੇ ਅਚਾਨਕ ਹੀ ਲੋਕਾਂ ਦੇ ਵੇਖਦੇ-ਵੇਖਦੇ ਬਿਆਸ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਵਗਦੇ ਪਾਣੀ ਦੇ ਵਿੱਚ ਰੁੜ ਗਈ।