ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਇੱਕ ਫਿਲਮੀ ਸਟਾਈਲ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਾਰ ਗੱਡੀ ਦੀ ਸਪੀਡ ਘੱਟ ਕਰਕੇ ਨੌਜਵਾਨ ਦੇ ਕੋਲ ਆਏ ਅਤੇ ਉਸ ਉੱਤੇ ਗੋਲੀ ਚਲਾ ਦਿੱਤੀ।
ਗੋਲੀ ਲੱਗਣ ਤੋਂ ਬਾਅਦ ਨੌਜਵਾਨ ਪੁੱਛੀ ਦਿਨਾਂ ਚਿਕਿਆ ਜਿਸ ਦੇ ਕਾਰਨ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਆਸ ਪਾਸ ਲੋਕਾਂ ਨੂੰ ਇਕੱਠੇ ਹੁੰਦੇ ਦੇ ਕੇ ਬਦਮਾਸ਼ ਮੌਕੇ ਉੱਤੋਂ ਫਰਾਰ ਹੋ ਗਏ। ਜਖਮੀ ਨੌਜਵਾਨ ਜਖਮੀ ਹਾਲਤ ਦੇ ਵਿੱਚ ਹੀ ਘਰ ਦੇ ਅੰਦਰ ਵੱਲ ਨੂੰ ਭੱਜਿਆ ਪਰਿਵਾਰਿਕ ਮੈਂਬਰਾਂ ਵੱਲੋਂ ਜਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡਿਸਕ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ।
ਪੀੜੀ ਦਾ ਨਾਮ ਰੋਸ਼ਨ ਹੈ ਦੱਸਿਆ ਜਾ ਰਿਹਾ ਹੈ ਕਿ ਰੋਸ਼ਨ ਜਿਵੇਂ ਹੀ ਅੱਗੇ ਗਿਆ ਪਿੱਛੋਂ ਇੱਕ ਸਫੇਦ ਰੰਗ ਦੀ ਘਰ ਆ ਰਹੀ ਸੀ ਅੱਗੇ ਆ ਕੇ ਕਾਰ ਨੇ ਬਰੇਕ ਮਾਰੀ ਅਤੇ ਹੌਲੀ ਹੌਲੀ ਅੱਗੇ ਵਧਦਿਆਂ ਹੋਇਆ ਰੋਸ਼ਨ ਦੀ ਲੱਤ ਦੇ ਵਿੱਚ ਗੋਲੀ ਚਲਾ ਦਿੱਤੀ। ਰੋਸ਼ਨ ਲੱਤ ਨਾਲ ਲੰਗੜਾਉਂਦਾ ਹੋਇਆ ਤਿਰਾਹੇ ਮੋੜ ਵੱਲ ਭੱਜਿਆ ਅਤੇ ਘਰ ਵੱਲ ਚਲਾ ਗਿਆ। ਕਾਰ ਸਵਾਰ ਬਦਮਾਸ਼ ਵੀ ਮੌਕੇ ਉੱਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਰੋਸ਼ਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।
ਜਖਮੀ ਨੌਜਵਾਨ ਰੋਸ਼ਨ ਨੇ ਦੱਸਿਆ ਕਿ ਉਹ ਮਾਛੀਵਾੜਾ ਦੇ ਵਿੱਚ ਇੱਕ ਸੇਲੂਨ ਚਲਾਉਂਦਾ ਹੈ। ਰਾਤ ਦੇ ਸਮੇਂ ਉਹੇ ਸੈਲੂਨ ਬੰਦ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਇਨੇ ਨੂੰ ਪਿੱਛੋਂ ਕਾਰ ਦੇ ਵਿੱਚ ਕੁਛ ਨੌਜਵਾਨ ਆਏ ਅਤੇ ਉਸਨੂੰ ਗਾਲਾਂ ਕੱਢਣ ਲੱਗ ਗਏ ਗਾਲਾ ਕੱਢਦੇ ਸਾਰ ਹੀ ਉਸ ਉੱਤੇ ਗੋਲੀ ਚਲਾ ਦਿੱਤੀ। ਉਸ ਨੇ ਕਿਸੇ ਦੇ ਘਰ ਦੇ ਵਿੱਚ ਭੱਜ ਕੇ ਜਾਣ ਬਚਾਈ ਰੋਸ਼ਨ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਦੇ ਨਾਲ ਵੀ ਕੋਈ ਅਤੇ ਕਿਸੇ ਤਰਹਾਂ ਦੀ ਵੀ ਰੰਜਿਸ਼ ਨਹੀਂ ਹੈ।
ਬਾਕੀ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਦੇ ਗੋਲੀ ਲੱਗੀ ਹੈ ਅਤੇ ਉਹ ਹੁਣ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ।

